ਬਠਿੰਡਾ: ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋ ਪੈ ਰਹੇ ਮੀਂਹ ਕਾਰਨ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮ ਤੋਂ ਰਾਹਤ ਮਿਲੀ ਹੈ ਤਾਂ ਦੂਜੇ ਪਾਸੇ ਇੱਕ ਪਰਿਵਾਰ ‘ਤੇ ਕਹਿਰ ਵੀ ਲੈਕੇ ਆਇਆ। ਮੀਂਹ ਪੈਣ ਨਾਲ ਇੱਕ ਮਕਾਨ ਦੀ ਛੱਡ ਡਿੱਗ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਇੱਕ ਜ਼ਖ਼ਮੀ ਹੋ ਗਿਆ। ਇਸ ਪਰਿਵਾਰ ‘ਤੇ ਕਹਿਰ ਬਣ ਆਏ ਮੀਂਹ ਕਾਰਨ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਦੇ ਦਾਅਵਿਆ ਦੀ ਵੀ ਪੋਲ ਖੋਲ੍ਹੀ ਹੈ। ਹਰ ਸਮੇਂ ਹਰ ਸਮੱਸਿਆ ਦੇ ਹੱਲ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਫੇਲ੍ਹ ਹੁੰਦੀ ਸਾਫ਼-ਸਾਫ਼ ਨਜ਼ਰ ਆਈ। ਜਦੋਂ ਬਠਿੰਡਾ ਵਿੱਚ ਸਵੇੇਰੇ ਹੀ ਮੀਂਹ ਪੈਣ ਨਾਲ ਥਾਂ-ਥਾਂ ਪਾਣੀ ਖੜਾ ਹੋ ਗਿਆ।
ਮੀਂਹ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਸਿਰਫ਼ ਦਾਅਵਿਆ ਦੀ ਨੀਤੀ ਕਰਕੇ ਲੋਕਾਂ ਨੂੰ ਇਸ ਸਮੇਂ ਭਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਮੀਂਹ ਪੈਣ ਦੇ ਕਈ ਘੰਟਿਆਂ ਬਾਅਦ ਵੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਕਈ-ਕਈ ਫੁੱਟ ਪਾਣੀ ਜਮਾ ਹੋ ਗਿਆ।