ਹੈਰੋਇਨ ਸਬੰਧੀ ਜਾਣਕਾਰੀ ਦਿੰਦਾ ਪੁਲਿਸ ਅਧਿਕਾਰੀ ਬਠਿੰਡਾ: ਇੱਕ ਪਾਸੇ ਸਰਕਾਰ ਵਲੋਂ ਨਸ਼ੇ 'ਤੇ ਠੱਲ ਪਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਤਾਂ ਦੂਜੇ ਪਾਸੇ ਆੇ ਦਿਨ ਨਸ਼ੇ ਦੀ ਬਰਾਮਦਗੀ ਵੀ ਹੋ ਰਹੀ ਹੈ। ਕਈ ਨੌਜਵਾਨ ਚੜ੍ਹਦੀ ਉਮਰੇ ਇਸ ਫਾਨੀ ਸੰਸਾਰ ਨੂੰ ਅਲਵੀਦਾ ਤੱਕ ਆਖ ਗਏ। ਜਿਸ ਦੇ ਚੱਲਦੇ ਕਈ ਪਿੰਡਾਂ ਵਲੋਂ ਸਰਕਾਰ ਪ੍ਰਤੀ ਨਰਾਜ਼ਗੀ ਜਾਹਿਰ ਕਰਦਿਆਂ ਆਪਣੇ ਪੱਧਰ 'ਤੇ ਨਸ਼ਾ ਰੋਕਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਦੇ ਚੱਲਦੇ ਪਿੰਡਾਂ 'ਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਨਸ਼ੇ ਦੇ ਵਪਾਰੀਆਂ ਨੂੰ ਫੜਨ 'ਚ ਪੁਲਿਸ ਦੀ ਮਦਦ ਕੀਤੀ ਜਾ ਰਹੀ ਹੈ।
ਪਿੰਡ ਦੀ ਕਮੇਟੀ ਨੇ ਰੋਕੀ ਸ਼ੱਕੀ ਕਾਰ: ਜਿਸ ਦੇ ਚੱਲਦੇ ਬਠਿੰਡਾ ਦੀ ਸਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਸੀਗੋ 'ਚ ਨੌਜਵਾਨਾਂ ਅਤੇ ਮੋਹਤਵਰਾਂ ਵਲੋਂ ਬਣਾਈ ਗਈ ਨਸ਼ਾ ਰੋਕੂ ਕਮੇਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਮੇਟੀ ਆਗੂਆਂ ਵੱਲੋ ਰਾਤ ਸਮੇਂ ਲਾਏ ਨਾਕੇ 'ਤੇ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਉਨਾਂ ਦੀ ਤਲਾਸੀ ਲਈ ਗਈ ਤਾਂ ਉਨ੍ਹਾਂ ਦੇ ਕੋਲੋਂ ਨਸ਼ੇ ਦੀ ਬਰਾਮਦਗੀ ਹੋਈ। ਜਿੰਨ੍ਹਾਂ ਨੂੰ ਤਰੁੰਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਕਾਰ ਵਿੱਚ ਸਵਾਰ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਨੂੰ ਪੁਲਿਸ ਨੇ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਲਿਆਂ ਮੌਕੇ 'ਤੇ ਸੱਦੀ ਪੁਲਿਸ:ਇਸ ਸਬੰਧੀ ਤਲਵੰਡੀ ਸਾਬੋ ਦੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਨੌਜਵਾਨਾਂ ਵੱਲੋਂ ਵਧ ਰਹੇ ਨਸ਼ੇ ਨੂੰ ਰੋਕਣ ਲਈ ਰਾਤ ਸਮੇਂ ਪਿੰਡਾਂ 'ਚ ਨਾਕਾਬੰਦੀ ਸੁਰੂ ਕੀਤੀ ਗਈ ਹੈ, ਜਿਸ ਦੇ ਚੱਲਦੇ ਪਿੰਡ ਸੀਗੋ 'ਚ ਨੌਜਵਾਨਾਂ ਵਲੋਂ ਨਾਕਾ ਲਗਾਇਆ ਗਿਆ ਸੀ ਤਾਂ ਨਾਕੇ ਦੌਰਾਨ ਨੌਜਵਾਨਾਂ ਨੇ ਸ਼ੱਕੀ ਕਾਰ ਨੂੰ ਰੋਕਿਆ, ਜਿਸ 'ਚ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਦਾ ਸ਼ੱਕ ਹੋਣ 'ਤੇ ਮੌਕੇ 'ਤੇ ਤਲਵੰਡੀ ਸਾਬੋ ਦੀ ਪੁਲਿਸ ਨੂੰ ਬੁਲਾ ਕੇ ਤਲਾਸ਼ੀ ਲਈ ਗਈ ਤਾਂ ਉਸ 'ਚ ਚਿੱਟਾ ਬਰਾਮਦ ਹੋਇਆ।
ਮਾਮਲਾ ਦਰਜ ਕਰਕੇ ਜਾਂਚ ਸ਼ੁਰੂ:ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਦੀ ਬਰਾਮਦਗੀ ਹੋਣ 'ਤੇ ਤੁਰੰਤ ਕਾਰ ਸਵਾਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿਸ 'ਚ ਪੁਲਿਸ ਨੇ ਕਾਰ ਦੀ ਤਲਾਸੀ ਲਈ ਤਾਂ ਉਸ ਵਿੱਚੋ ਢਾਈ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਹੈਰੋਇੰਨ ਅਤੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰ ਸਵਾਰ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਵਿੱਚ ਤਿੰਨ ਨੌਜਵਾਨ ਅਤੇ ਤਿੰਨ ਲੜਕੀਆਂ ਸਵਾਰ ਸਨ, ਜਿਸ 'ਚ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।