ਬਠਿੰਡਾ :ਬਠਿੰਡਾ ਪੁਲਿਸ ਨੇ ਮਿੰਨੀ ਸਕੱਤਰੇਤ ਸਥਿਤ ਸੁਵਿਧਾ ਕੇਂਦਰ 'ਚੋਂ ਲੰਘੀ ਸ਼ੁੱਕਰਵਾਰ ਰਾਤ ਨੂੰ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਚੋਰ ਹੋਰ ਕੋਈ ਨਹੀਂ ਸਗੋਂ ਇਸ ਸੁਵਿਧਾ ਕੇਂਦਰ 'ਚ ਤਾਇਨਾਤ ਟੈਕਨੀਸ਼ੀਅਨ ਸੀ, ਜਿਸ ਦੀ ਪਛਾਣ ਗੁਰਬੰਤ ਸਿੰਘ ਵਾਸੀ ਮਤੀਦਾਸ ਨਗਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਹ ਸੁਵਿਧਾ ਕੇਂਦਰ ਦੇ ਮੁੱਖ ਦਰਵਾਜ਼ੇ ਦੀ ਚਾਬੀ ਲੈ ਕੇ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਆਪਣੀ ਆਲਟੋ ਕਾਰ ਵਿੱਚ ਸੈਂਟਰ ਪਹੁੰਚਿਆ ਅਤੇ ਚਾਬੀ ਦੀ ਮਦਦ ਨਾਲ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਿਆ। ਸੈਂਟਰ ਵਿਚ ਦਾਖਲ ਹੋ ਕੇ ਸੈਂਟਰ ਦੀ ਵ੍ਹੀਲ ਚੇਅਰ 'ਤੇ ਲੋਹੇ ਦਾ ਲਾਕਰ ਰੱਖ ਦਿੱਤਾ ਅਤੇ ਸਕੱਤਰੇਤ ਦੀ ਪਾਰਕਿੰਗ ਵਿਚ ਖੜ੍ਹੀ ਆਪਣੀ ਆਲਟੋ ਕਾਰ ਵਿਚ ਰੱਖ ਦਿੱਤਾ। ਇਸ ਤੋਂ ਬਾਅਦ ਵ੍ਹੀਲ ਚੇਅਰ ਨੂੰ ਦੁਬਾਰਾ ਅੰਦਰ ਰੱਖ ਕੇ ਉਹ ਆਪਣੇ ਨਾਲ ਮੌਜੂਦ ਸੀਸੀਟੀਵੀ ਕੈਮਰੇ ਦਾ ਡੀਵੀਆਰ ਅਤੇ ਤਾਲਾ ਅਤੇ ਲੋਹੇ ਦੀ ਚੇਨ ਲੈ ਕੇ ਫਰਾਰ ਹੋ ਗਿਆ।
Bathinda Police Action: ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਇਆ ਸੁੁਵਿਧਾ ਕੇਂਦਰ ਦੀ ਲੁੱਟ ਦਾ ਮਾਮਲਾ - ਸਕੱਤਰੇਤ ਦੀ ਪਾਰਕਿੰਗ
ਪੁਲਿਸ ਨੇ ਮਿੰਨੀ ਸਕੱਤਰੇਤ ਸਥਿਤ ਸੁਵਿਧਾ ਕੇਂਦਰ 'ਚੋਂ ਲੰਘੀ ਸ਼ੁੱਕਰਵਾਰ ਰਾਤ ਨੂੰ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਚੋਰ ਹੋਰ ਕੋਈ ਨਹੀਂ ਸਗੋਂ ਇਸ ਸੁਵਿਧਾ ਕੇਂਦਰ 'ਚ ਤਾਇਨਾਤ ਟੈਕਨੀਸ਼ੀਅਨ ਸੀ, ਜਿਸ ਦੀ ਪਛਾਣ ਗੁਰਬੰਤ ਸਿੰਘ ਵਾਸੀ ਮਤੀਦਾਸ ਨਗਰ ਵਜੋਂ ਹੋਈ ਹੈ।
ਗੁਰਬੰਤ ਸਿੰਘ ਕੋਲ ਹੀ ਰਹਿੰਦੀਆਂ ਸੀ ਸੈਂਟਰ ਦੀਆਂ ਚਾਬੀਆਂ :ਐਤਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਸਿਟੀ ਟੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸੁਵਿਧਾ ਕੇਂਦਰ ਦੇ ਕਰਮਚਾਰੀ ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ ’ਤੇ ਪੁਲਿਸ ਵਿੰਗ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਵਿੱਚ ਜੁੱਟ ਗਈਆਂ। ਇਸ ਦੇ ਨਾਲ ਹੀ ਸੁਵਿਧਾ ਕੇਂਦਰ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੂੰ ਮੁਲਜ਼ਮ ਗੁਰਬੰਤ ਸਿੰਘ ’ਤੇ ਵੀ ਸ਼ੱਕ ਹੋਇਆ, ਕਿਉਂਕਿ ਉਸ ਕੋਲ ਸੁਵਿਧਾ ਸੈਂਟਰ ਦੀ ਦੀ ਚਾਬੀ ਸੀ। ਪੁਲਿਸ ਦਾ ਸ਼ੱਕ ਐਤਵਾਰ ਨੂੰ ਉਸ ਸਮੇਂ ਭਰੋਸੇ 'ਚ ਬਦਲ ਗਿਆ, ਜਦੋਂ ਦੋਸ਼ੀ ਗੁਰਬੰਤ ਸਿੰਘ ਆਪਣੀ ਆਲਟੋ ਕਾਰ ਅਤੇ ਚੋਰੀ ਹੋਏ ਪੈਸੇ ਲੈ ਕੇ ਸ਼ਹਿਰ ਛੱਡਣ ਦੀ ਤਿਆਰੀ ਕਰ ਰਿਹਾ ਸੀ।
ਮੁਲਜ਼ਮ ਕੋੋਲੋਂ 18.23 ਲੱਖ ਤੇ ਕਾਰ ਬਰਾਮਦ :ਸੀਆਈਏ ਸਟਾਫ਼ ਵਨ ਦੀ ਟੀਮ ਨੇ ਮੁਲਜ਼ਮ ਗੁਰਬੰਤ ਸਿੰਘ ਨੂੰ ਸਥਾਨਕ ਡੱਬਵਾਲੀ ਰੋਡ ਤੋਂ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 18.23 ਲੱਖ ਰੁਪਏ ਦੀ ਨਕਦੀ ਸਮੇਤ ਕਾਰ ਅਤੇ ਚੋਰੀ ਕੀਤੀ ਰਕਮ ਬਰਾਮਦ ਕੀਤੀ ਹੈ। ਪੁਲਿਸ ਪੁੱਛਗਿੱਛ 'ਚ ਦੱਸਿਆ ਗਿਆ ਕਿ ਉਸ ਨੇ ਜਲਦੀ ਹੀ ਅਮੀਰ ਬਣਨ ਦੇ ਲਾਲਚ 'ਚ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ। ਐਸਪੀ ਸਿਟੀ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਪੁੱਛਗਿੱਛ ਵਿੱਚ ਹੋਰ ਖ਼ੁਲਾਸੇ ਕੀਤੇ ਜਾ ਸਕਣ ਅਤੇ ਇਹ ਪਤਾ ਲਾਇਆ ਜਾ ਸਕੇ ਕਿ ਉਸ ਨੇ ਬਾਕੀ ਰਕਮ ਕਿੱਥੇ ਖਰਚ ਕੀਤੀ ਹੈ।