ਪੰਜਾਬ

punjab

ETV Bharat / state

ਪੁਲਿਸ ਨੇ ਸਹਿਯੋਗ ਨਾਲ 72 ਘੰਟੇ ਵਿੱਚ ਚੋਰੀ ਹੋਇਆ ਬੱਚਾ ਕੀਤਾ ਬਰਾਮਦ - ਬਠਿੰਡਾ ਪੁਲਿਸ ਨੇ ਚੋਰੀ ਹੋਇਆ ਬੱਚਾ ਕੀਤਾ ਬਰਾਮਦ

ਬਠਿੰਡਾ ਸਿਵਲ ਹਸਪਤਾਲ ਵਿੱਚੋਂ ਚੋਰੀ ਹੋਇਆ ਬੱਚਾ ਬਠਿੰਡਾ ਪੁਲਿਸ ਨੇ 72 ਘੰਟੇ ਵਿੱਚ ਸਮਾਜ ਸੇਵੀਆਂ ਦੇ ਸਹਿਯੋਗ ਨਾਲ (Bathinda police recovered the stolen child) ਬਰਾਮਦ ਕੀਤਾ।

Bathinda police recovered the stolen child
Bathinda police recovered the stolen child

By

Published : Dec 7, 2022, 6:48 PM IST

ਬਠਿੰਡਾ: ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚੋਂ 4 ਦਸੰਬਰ ਨੂੰ 4 ਦਿਨ ਦਾ ਇਕ ਬੱਚਾ 2 ਔਰਤਾਂ ਵੱਲੋਂ ਨਰਸ ਦੇ ਕੱਪੜੇ ਪਾ ਕੇ ਚੋਰੀ ਕਰ (Bathinda police recovered the stolen child) ਲਿਆ ਗਿਆ ਸੀ, ਜਿੱਥੇ ਪੁਲਿਸ ਨੇ ਕਾਰਵਾਈ ਕਰਦੇ ਹੋਏ 72 ਘੰਟੇ ਵਿਚ ਸਤਿਕਾਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਮਲੂਕਾ ਤੋਂ ਬਰਾਮਦ ਕਰ ਲਿਆ ਗਿਆ ਹੈ, ਪੁਲਿਸ ਨੇ ਮਾਮਲੇ ਵਿੱਚ ਦੋਵੇਂ ਔਰਤਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ,ਪੁਲਿਸ ਨੂੰ ਇਸ ਮਾਮਲੇ ਹੋਰ ਕਿਸ ਲੋਕਾਂ ਦੀ ਸਮੂਲੀਅਤ ਬਾਰੇ ਜਾਂਚ ਕਰ ਰਹੀ ਹੈ।

ਪੁਲਿਸ ਨੇ ਸਹਿਯੋਗ ਨਾਲ 72 ਘੰਟੇ ਵਿੱਚ ਚੋਰੀ ਹੋਇਆ ਬੱਚਾ ਕੀਤਾ ਬਰਾਮਦ


2 ਔਰਤਾਂ ਨੂੰ ਕਾਬੂ ਕਰਕੇ ਬੱਚਾ ਬਰਾਮਦ:ਇਸ ਦੌਰਾਨ ਹੀ ਪ੍ਰੈਸ ਕਾਨਫਰੰਸ ਕਰਦਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਐਤਬਾਰ ਨੂੰ ਬੱਚਾ ਚੋਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੀ ਸਰਗਰਮ ਹੋਈ, ਪਿੰਡ ਮਲੂਕਾ ਦੀ ਸਤਿਕਾਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਮਲੂਕਾ ਵਿਖ਼ੇ 2 ਔਰਤਾਂ ਨੂੰ ਕਾਬੂ ਕਰਕੇ ਬੱਚਾ ਬਰਾਮਦ ਕਰ ਲਿਆ ਗਿਆ।

ਬੱਚਾ ਚੋਰੀ ਕਰਨ ਵਾਲੀ ਲੜਕੀ ਨੇ ਦੱਸਿਆ ਪੂਰਾ ਸੱਚ:-ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਬੱਚਾ ਚੋਰੀ ਕਰਨ ਵਾਲੀ ਲੜਕੀ ਦੇ ਬੱਚੇ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਬਾਰੇ ਉਸ ਨੇ ਆਪਣੇ ਸਹੁਰਾ ਪਰਿਵਾਰ ਨੂੰ ਨਹੀਂ ਦੱਸਿਆ ਸੀ, ਸਹੁਰਾ ਪਰਿਵਾਰ ਨੂੰ ਬੱਚਾ ਦਿਖਾਉਣ ਲਈ ਲੜਕੀ ਅਤੇ ਉਸ ਦੀ ਮਾਂ ਨੇ ਸਿਵਲ ਹਸਪਤਾਲ ਵਿਚੋਂ ਬੱਚਾ ਚੋਰੀ ਕਰ ਲਿਆ, ਜਿਸ ਤੋਂ ਬਾਅਦ ਇੱਕ ਰਾਤ ਕਥਿਤ ਆਰੋਪੀ ਬਠਿੰਡਾ ਰਹਿਣ ਤੋਂ ਬਾਅਦ ਬੱਚੇ ਨੂੰ ਲੈ ਕੇ ਮਲੂਕਾ ਚਲਾਈ ਗਈ, ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੋਰ ਕਿਸੇ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਸਹਿਯੋਗ ਨਾਲ 72 ਘੰਟੇ ਵਿੱਚ ਚੋਰੀ ਹੋਇਆ ਬੱਚਾ ਕੀਤਾ ਬਰਾਮਦ

ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦਾ ਧੰਨਵਾਦ:-ਉਧਰ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਤੇ ਪੁਲਿਸ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਵੱਲੋਂ ਉਨ੍ਹਾਂ ਦਾ ਬੱਚਾ ਲੱਭ ਲਈ ਦਿਨ-ਰਾਤ ਇਕ ਕੀਤਾ, ਉਸ ਲਈ ਉਨ੍ਹਾਂ ਦਾ ਉਹ ਧੰਨਵਾਦ ਕਰਦੇ ਹਨ।

ਇਹ ਵੀ ਪੜੋ:ਦਿੱਲੀ ਨਗਰ ਨਿਗਮ 'ਚ ਆਪ ਦੀ ਬੱਲੇ-ਬੱਲੇ, ਪੰਜਾਬ 'ਚ ਖੁਸ਼ੀ ਨਾਲ ਖੀਵੇ ਹੋਵੇ ਵਿਧਾਇਕ

ABOUT THE AUTHOR

...view details