ਬਠਿੰਡਾ:ਬੀਤੇ ਦਿਨੀਂ ਸ਼ਨੀਵਾਰ ਨੂੰ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਵਿਖੇ ਰਾਜ ਨਰਸਿੰਗ ਹੋਮ ਵਿਚ ਬੈਠੇ ਡਾਕਟਰ ਦੇ ਉੱਤੇ 2 ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਇਸ ਤੋਂ ਬਾਅਦ ਅੱਜ ਐਤਵਾਰ ਨੂੰ ਬਠਿੰਡਾ ਪੁਲਿਸ ਨੇ ਡਾਕਟਰ ਉੱਤੇ ਗੋਲੀਆਂ ਮਾਰਨ ਵਾਲੇ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਦਾ ਐਨਕਾਊਂਟਰ ਕੀਤਾ, ਜੋ ਕਿ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਲਿਆਂਦਾ ਗਿਆ। ਇਸ ਦੌਰਾਨ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਠਿੰਡਾ ਦੇ ਐਸਐਸਪੀ ਦੀ ਬਿਆਨ:- ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਠਿੰਡਾ ਦੇ ਐਸ.ਐਸ.ਪੀ ਨੇ ਕਿਹਾ ਕਿ ਸਾਨੂੰ ਰਾਜ ਨਰਸਿੰਗ ਹੋਮ ਦੇ ਡਾਕਟਰ ਦਿਨੇਸ਼ ਬਾਂਸਲ ਉੱਤੇ ਹਮਲੇ ਦੀ ਖ਼ਬਰ ਮਿਲੀ ਸੀ। ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਵੱਖ-ਵੱਖ ਟੀਮਾਂ ਨੇ ਤਲਵੰਡੀ ਵਿੱਚ ਜਾਂਚ ਸੁਰੂ ਕੀਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੂੰ ਅੱਜ ਐਤਵਾਰ ਨੂੰ ਗੁਰੂਸਰ ਰੋਡ ਉੱਤੇ ਇੱਕ ਵਿਅਕਤੀ ਦੇ ਇਸ ਕੇਸ ਵਿੱਚ ਸ਼ਾਮਲ ਹੋ ਸਕਣ ਦੀ ਖ਼ਬਰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਇਲਾਕੇ ਵਿੱਚ ਜਾਂਚ ਸੁਰੂ ਕਰਨ ਦਿੱਤੀ। ਇਸ ਦੌਰਾਨ ਹੀ ਵਿਅਕਤੀ ਅਤੇ ਪੁਲਿਸ ਵਿਚਕਾਰ ਫਾਇਰਿੰਗ ਵੀ ਹੋਈ ਹੈ। ਫਿਲਹਾਲ ਇਸ ਮੁਕਾਬਲੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ। ਫਿਲਹਾਲ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਲਿਆਂਦਾ ਗਿਆ। ਪੁਲਿਸ ਵੱਲੋਂ ਜਾਂਚ ਅਜੇ ਜਾਰੀ ਹੈ, ਹੋਰ ਵੀ ਵਿਅਕਤੀਆਂ ਦੇ ਇਸ ਮਾਮਲੇ ਵਿੱਚ ਸ਼ਾਮਲ ਹੋਣ ਦੀ ਖ਼ਬਰ ਹੈ।