ਪੰਜਾਬ

punjab

ETV Bharat / state

ਬਠਿੰਡਾ ਪੁਲਿਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਭਗੌੜੇ ਨੂੰ ਕੀਤਾ ਗ੍ਰਿਫਤਾਰ - ਲੋਕਾਂ ਤੋਂ ਠਗੇ ਲੱਖਾਂ ਰੁਪਏ

ਬਠਿੰਡਾ ਪੁਲਿਸ ਨੇ ਇੱਕ ਠੱਗ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਨੂੰ ਨੋਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਦਾ ਸੀ ਅਤੇ ਇਸ ਦੇ ਖਿਲਾਫ ਕਈ ਮਾਮਲੇ ਦਰਜ ਸਨ। ਪਰ ਪੁਲਿਸ ਦੀ ਪਕੜ ਤੋਂ ਲੰਮਾ ਸਮਾਂ ਦੂਰ ਰਹਿਣ ਤੋਂ ਬਾਅਦ ਅਖੀਰ ਪੁਲਿਸ ਨੇ ਕਾਬੂ ਕਰ ਲਿਆ।

Bathinda police arrested the person who cheated lakhs of rupees by pretending to get a job
ਬਠਿੰਡਾ ਪੁਲਿਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਭਗੌੜੇ ਨੂੰ ਕੀਤਾ ਗ੍ਰਿਫਤਾਰ

By ETV Bharat Punjabi Team

Published : Aug 24, 2023, 10:32 PM IST

ਬਠਿੰਡਾ ਪੁਲਿਸ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਭਗੌੜੇ ਨੂੰ ਕੀਤਾ ਗ੍ਰਿਫਤਾਰ

ਬਠਿੰਡਾ : ਆਪਣਾ ਸੌਖਾ ਪੈਸਾ ਬਣਾਉਣਾ ਅਤੇ ਲੋਕਾਂ ਨੂੰ ਲੁਟੱਨਾ ਅੱਜ ਕੱਲ੍ਹ ਅਜਿਹੇ ਠੱਗ ਤੁਹਾਨੂੰ ਕੀਤੇ ਵੀ ਮਿਲ ਜਾਂਦੇ ਹਨ। ਜੋ ਕਿ ਆਪ ਭਾਵੇਂ ਕੁਝ ਨਹੀਂ ਕਰਦੇ ਪਰ ਤੁਹਾਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦਿੰਦੇ ਹਨ ਅਤੇ ਠੱਗਦੇ ਹਨ ਲੱਖਾਂ ਰੁਪਏ,ਫਿੱਰ ਮੌਕਾ ਦੇਖਦੇ ਹੀ ਫਰਾਰ ਵੀ ਹੋ ਜਾਂਦੇ ਹਨ। ਪਰ ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਲੰਮੇਂ ਹੁੰਦੇ ਹਨ ਇਹਨਾਂ ਤੋਂ ਬਚਣਾ ਔਖਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ, ਜਿੱਥੇ ਪੁਲਿਸ ਨੇ ਇੱਕ ਠੱਗ ਨੂੰ ਕਾਬੂ ਕੀਤਾ ਹੈ। ਇਹ ਠੱਗ ਲੋਕਾਂ ਨੂੰ ਨੋਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰ ਦਾ ਸੀ ਅਤੇ ਇਸ ਦੇ ਖਿਲਾਫ ਕਈ ਮਾਮਲੇ ਦਰਜ ਸਨ। ਪਰ ਪੁਲਿਸ ਦੀ ਪਕੜ ਤੋਂ ਲੰਮਾ ਸਮਾਂ ਦੂਰ ਰਹਿਣ ਤੋਂ ਬਾਅਦ ਅਖੀਰ ਪੁਲਿਸ ਨੇ ਕਾਬੂ ਕਰ ਲਿਆ।

ਮੌਕੇ ਤੋਂ ਫਰਾਰ ਹੋ ਗਿਆ ਸੀ ਮੁਲਜ਼ਮ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਾਂਨਫਰੰਸ ਕੀਤੀ ਅਤੇ ਦੱਸਿਆ ਕਿ ਇਹ ਮੁਲਜ਼ਮ ਨੋਕਰੀ ਦਾ ਝਾਂਸਾ ਦੇ ਕੇ ਭੋਲੇ ਭਲੇ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ ,ਉਹਨਾਂ ਨੂੰ ਸਰਕਾਰੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਦਾ ਭਰੋਸਾ ਦਿੰਦਾ ਸੀ ਅਤੇ ਉਹਨਾਂ ਤੋਂ ਪੈਸੇ ਠੱਗਦਾ ਸੀ। ਜਦੋਂ ਲੋਕਾਂ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗਿਆ ਤਾਂ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪਰ ਇਹ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਲੋਕਾਂ ਨੂੰ ਫ਼ਰਜ਼ੀ ਜੁਆਇਨਿੰਗ ਲੈਟਰ ਅਤੇ ਦਸਤਾਵੇਜਾਂ ਰਾਹੀਂ ਗੁਮਰਾਹ ਕਰਦਾ ਸੀ। ਇਸ ਦੇ ਗਿਰੋਹ ਵਿਚ ਹੋਰ ਵੀ ਲੋਕ ਸ਼ਾਮਿਲ ਸਨ ਜਿੰਨਾ ਦੀ ਭਾਲ ਕੀਤੀ ਜਾ ਰਹੀ ਹੈ।

ਪਹਿਲਾਂ ਵੀ ਮਾਨਸਾ ਜ਼ਿਲ੍ਹੇ ਵਿੱਚ ਦਰਜ ਮਾਮਲੇ ਵਿੱਚ ਭਗੌੜਾ:ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ2 ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਵਿਖੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁਝ ਲੋਕ ਨੌਕਰੀ ਦਾ ਝਾਂਸਾ ਦੇ ਕੇ ਠੱਗੀਆਂ ਮਾਰ ਰਹੇ ਹਨ। ਇਸ ਸ਼ਿਕਾਇਤ ਦੇ ਅਧਾਰ 'ਤੇ 420 465,467,467,468,471,120 ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਇਸ ਮਾਮਲੇ ਸੰਬੰਧੀ ਗੁਰਪ੍ਰੀਤ ਸਿੰਘ ਬਾਸੀ ਕਾਲੇਕੇ ਨੂੰ ਗਿਰਫ਼ਤਾਰ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਸਿੰਘ ਪਹਿਲਾਂ ਵੀ ਮਾਨਸਾ ਜ਼ਿਲ੍ਹੇ ਵਿੱਚ ਦਰਜ ਮਾਮਲੇ ਵਿੱਚ ਭਗੌੜਾ ਹੈ। ਉਸ ਖਿਲਾਫ ਚਾਰ ਮੁਕੱਦਮੇ ਦਰਜ ਹਨ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਮੁਲਜ਼ਮ ਵੱਲੋਂ ਐਫਸੀਆਈ ਵਿੱਚ ਨੌਕਰੀ ਦਵਾਉਣ ਦੇ ਨਾਂ 'ਤੇ 6 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ। ਇਸ ਤੋਂ ਪਹਿਲਾਂ ਵੀ ਉਸ ਵੱਲੋ ਵੱਖ ਵੱਖ ਲੋਕਾਂ ਨਾਲ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।

ਫਿਲਹਾਲ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਕਿ ਉਸ ਵੱਲੋਂ ਹੋਰ ਕਿੰਨੇ ਕੁ ਲੋਕਾਂ ਨਾਲ ਠੱਗੀ ਮਾਰੀ ਗਈ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਇਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਫ਼ਰਜ਼ੀ ਦਸਤਾਵੇਜ਼ ਤਾਂ ਨਹੀਂ ਤਿਆਰ ਕੀਤੇ ਜਾਂਦੇ। ਇਹਨਾਂ ਦੇ ਗਿਰੋਹ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਿਲ ਹਨ। ਇਸ ਦੀ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜੋ ਵੀ ਕਾਰਵਾਈ ਹੋਈ ਉਹ ਅਮਲ ਵਿੱਚ ਲਿਆਉਂਦੀ ਜਾਵੇਗੀ

ABOUT THE AUTHOR

...view details