ਪੰਜਾਬ

punjab

ETV Bharat / state

Mobile Phones Fake IMEI Numbers: ਜਾਅਲੀ IMEI ਨੰਬਰ ਬਣਾ ਮੋਬਾਈਲ ਵੇਚਣ ਵਾਲੇ ਗ੍ਰਿਫ਼ਤਾਰ, ਕਈ ਫੋਨ ਬਰਾਮਦ - fake mobile celler

Mobile Phones Fake IMEI Numbers: ਬਠਿੰਡਾ ਪੁਲਿਸ ਨੇ ਜਾਅਲੀ IMEI ਨੰਬਰ ਵਾਲੇ ਮੋਬਾਇਲ ਫੋਨ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ ਕੀਤੇ ਹਨ, ਜਿੰਨਾਂ ਕੋਲੋਂ 250 ਤੋਂ ਵੱਧ ਮੋਬਾਈਲ ਫੋਨ ਅਤੇ ਫੋਨਾਂ ਦਾ ਸਮਾਨ ਆਦਿ ਬਰਾਮਦ ਕੀਤਾ ਹੈ। (Bathinda police arrest two Thags)

Bathinda Police arrested two people who were selling phones to people by making fake IMEI numbers of mobile phones
Bathinda news : ਮੋਬਾਈਲ ਦੇ ਜਾਅਲੀ IMEI ਨੰਬਰ ਬਣਾ ਕੇ ਲੋਕਾਂ ਨੂੰ ਫੋਨ ਵੇਚਣ ਵਾਲੇ ਦੋ ਸ਼ਾਤਰ ਪੁਲਿਸ ਨੇ ਕੀਤੇ ਕਾਬੂ

By ETV Bharat Punjabi Team

Published : Sep 18, 2023, 8:50 AM IST

ਬਠਿੰਡਾ ਪੁਲਿਸ ਨੇ ਜਾਅਲੀ IMEI ਨੰਬਰ ਬਣਾ ਮੋਬਾਈਲ ਵੇਚਣ ਵਾਲੇ ਮੁਲਜ਼ਮ ਕੀਤੇ ਗ੍ਰਿਫ਼ਤਾਰ

ਬਠਿੰਡਾ:ਜ਼ਿਲ੍ਹੇ ਦੇ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਜਾਅਲੀ IMEI ਨੰਬਰਾਂ ਦੀ ਵਰਤੋਂ ਕਰਕੇ ਚੋਰੀ ਹੋਏ ਮੋਬਾਈਲਾਂ ਦੇ ਸਪੇਅਰ ਪਾਰਟਸ ਲਿਆ ਤੇ ਫਿਰ ਉਹਨਾਂ ਨੇ ਨਵੇਂ ਫੋਨ ਤਿਆਰ ਕਰਕੇ ਵੇਚਦਾ ਸੀ। ਪੁਲਿਸ ਨੇ ਮੁਲਜ਼ਮ ਸੋਹਣ ਲਾਲ ਉਰਫ਼ ਮੋਨੂੰ ਵਾਸੀ ਅਜੀਤ ਰੋਡ ਬਠਿੰਡਾ ਅਤੇ ਮੁਨੀਸ਼ ਕੁਮਾਰ ਉਰਫ਼ ਰੋਹਿਤ, ਰਾਜਨ ਨਾਰੰਗ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਮੋਬਾਈਲ ਫ਼ੋਨ ਅਤੇ ਮੋਬਾਈਲ ਚਾਰਜਰ ਬਰਾਮਦ ਕੀਤੇ ਹਨ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ :ਪੁਲਿਸ ਅਧਿਕਾਰੀਆਂ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ 2 ਸਟਾਫ਼ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਸੋਹਣ ਲਾਲ ਉਰਫ਼ ਮੋਨੂੰ ਅਤੇ ਮੁਨੀਸ਼ ਕੁਮਾਰ ਦਿੱਲੀ ਸਮੇਤ ਹੋਰ ਰਾਜਾਂ ਤੋਂ ਚੋਰੀ ਕੀਤੇ ਮੋਬਾਈਲਾਂ ਦੇ ਸਪੇਅਰ ਪਾਰਟਸ ਖਰੀਦਦੇ ਹਨ ਅਤੇ ਉਨ੍ਹਾਂ ਨਾਲ ਛੇੜਛਾੜ ਕਰਨ ਉਪਰੰਤ ਜਾਅਲੀ ਫੋਨ ਤਿਆਰ ਕਰਕੇ ਵੇਚਦੇ ਹਨ। ਇਸ ਤੋਂ ਬਾਅਦ ਉਹ IMEI ਨੰਬਰ ਵੀ ਜਾਅਲੀ ਤਿਆਰ ਕਰ ਲੈਂਦੇ ਹਨ।

ਵੱਡੀ ਗਿਣਤੀ 'ਚ ਬਰਾਮਦ ਕੀਤਾ ਚੋਰੀ ਦਾ ਸਮਾਨ: ਪੁਲਿਸ ਨੇ ਇਸ ਸੂਚਨਾ ਦੇ ਅਧਾਰ ’ਤੇ ਸ਼ਹਿਰ ਦੀ ਬੀਬੀ ਵਾਲਾ ਰੋਡ ਅਤੇ ਅਜੀਤ ਰੋਡ ’ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਘੇਰਾ ਪਾਇਆ ਅਤੇ ਗ੍ਰਿਫ਼ਤਾਰ ਕਰ ਕੇ ਵੱਡੀ ਗਿਣਤੀ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ। ਬਠਿੰਡਾ ਪੁਲਿਸ ਨੇ ਇਹਨਾਂ ਮੁਲਜ਼ਮਾਂ ਤੋਂ ਜਾਅਲੀ ਤਿਆਰ ਕੀਤੇ IMEI ਨੰਬਰ ਵਾਲੇ 278 ਮੋਬਾਇਲ ਫੋਨ, 1100 ਮਦਰ ਬੋਰਡ, 300 ਮੋਬਾਇਲ ਚਾਰਜਰ, 100 ਮੋਬਾਇਲ ਬੈਟਰੀਆਂ ਬਰਾਮਦ ਕੀਤੀਆਂ ਹਨ।

ਐਸਪੀ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਥੇ ਦੱਸਣਯੋਗ ਯੋਗ ਹੈ ਕਿ ਸੀਆਈ ਸਟਾਫ ਵੱਲੋ ਸੈਂਕੜਿਆਂ ਦੀ ਗਿਣਤੀ ਵਿੱਚ ਫੜੇ ਗਏ ਮੋਬਾਇਲਾਂ ਦੇ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਇਹਨਾਂ ਵੱਲੋਂ ਵੱਖ-ਵੱਖ ਦੁਕਾਨਾਂ 'ਤੇ ਵੇਚੇ ਗਏ ਮੋਬਾਈਲ ਵੱਡੀ ਗਿਣਤੀ ਵਿੱਚ ਬਰਾਮਦ ਹੋ ਸਕਦੇ ਹਨ।

ABOUT THE AUTHOR

...view details