ਪੰਜਾਬ

punjab

ETV Bharat / state

ਬਠਿੰਡਾ ਪੁਲਿਸ ਨੇ ਹੈਰੋਇਨ ਅਤੇ ਡਰੱਗ ਮਨੀ ਸਣੇ ਇੱਕੋ ਪਰਿਵਾਰ ਦੇ ਚਾਰ ਮੁਲਜ਼ਮ ਕੀਤੇ ਗ੍ਰਿਫ਼ਤਾਰ - Bathinda latest news in Punjabi

ਬਠਿੰਡਾ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਚਾਰ ਮੁਲਜ਼ਮਾਂ ਨੂੰ 150 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਪਾਸੋਂ ਲੱਖਾਂ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ।

Bathinda police arrested four accused with heroin
ਬਠਿੰਡਾ ਪੁਲਿਸ ਨੇ ਹੈਰੋਇਨ ਅਤੇ ਡਰੱਗ ਮਨੀ ਸਣੇ ਇੱਕੋ ਪਰਿਵਾਰ ਦੇ ਚਾਰ ਮੁਲਜ਼ਮ ਕੀਤੇ ਗ੍ਰਿਫ਼ਤਾਰ

By ETV Bharat Punjabi Team

Published : Aug 27, 2023, 5:47 PM IST

ਨਸ਼ੇ ਸਣੇ ਫੜ੍ਹੇ ਗਏ ਮੁਲਜ਼ਮਾਂ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ।

ਬਠਿੰਡਾ :ਬਠਿੰਡਾ ਪੁਲਿਸ ਨੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੂੰ 105 ਗ੍ਰਾਮ ਹੈਰੋਇਨ ਅਤੇ ਸੱਤ ਲੱਖ ਚਾਲੀ ਹਜਾਰ ਰੁਪਏ ਦੀ ਡਰੱਗ ਮੰਨੀ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਡਰਾਇਵਰੀ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਸੀ। ਪੁਲਿਸ ਨੇ ਪਿਓ, ਪੁੱਤਰ, ਸੱਸ ਅਤੇ ਨੂੰਹ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਸਕਰ ਫਿਰੋਜ਼ਪੁਰ ਤੋਂ ਹੈਰੋਇਨ ਲਿਆ ਕੇ ਧੋਬੀ ਆਣਾ ਬਸਤੀ ਵਿੱਚ ਪਰਚੂਨ ਵਜੋਂ ਵੇਚਦੇ ਸਨ।

ਇਹ ਮੁਲਜ਼ਮ ਕੀਤੇ ਗਏ ਕਾਬੂ :ਜਾਣਕਾਰੀ ਮੁਤਾਬਿਕ ਫੜ੍ਹੇ ਗਏ ਚਾਰਾਂ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਰਮਨਦੀਪ ਸਿੰਘ ਉਰਫ ਤਾਨੀ ਪੁੱਤਰ ਹਰਜਿੰਦਰ ਸਿੰਘ ਮਹਿਲਾ ਮਾਨਸੀ ਪਤਨੀ ਰਮਨਦੀਪ ਸਿੰਘ ਤਾਨੀ ਅਤੇ ਅਮਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪੱਕਾ ਧੋਬੀਆਂਨਾ ਬਸਤੀ ਬਠਿੰਡਾ ਵਜੋਂ ਹੋਈ ਹੈ। ਇਹਨਾਂ ਤੋਂ 105 ਗ੍ਰਾਮ ਹੈਰੋਇਨ, ਇੱਕ ਗੱਡੀ ਅਤੇ 7 ਲੱਖ 40 ਹਜਾਰ ਰੁਪਏ ਡਰੱਗ ਮਨੀ ਮਿਲੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਗਈ ਹੈ।

ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਵੱਲੋਂ ਹੁਣ ਤੱਕ 262 ਹੈਰੋਇਨ, 16 ਕਿਲੋ ਭੁੱਕੀ, 7 ਮੋਟਰ ਸਾਈਕਲ ਅਤੇ 7 ਲੱਖ 44 ਹਜਾਰ 600 ਰੁਪਏ ਦੀ ਬਰਾਮਦ ਕੀਤੀ ਜਾ ਚੁੱਕੀ ਹੈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਨਸ਼ਾ ਸਮੱਗਲਿੰਗ ਨਾ ਹੋ ਸਕੇ।

ABOUT THE AUTHOR

...view details