ਬਠਿੰਡਾ: ਬੇਰੁਜ਼ਗਾਰੀ ਤੇ ਨਸ਼ੇ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਇੰਨਾ ਜ਼ਿਆਦਾ ਵਾਧਾ ਕਰ ਦਿੱਤਾ ਹੈ, ਕਿ ਆਏ ਦਿਨ ਨੌਜਵਾਨ ਜ਼ੁਰਮ ਦੀ ਦੁਨੀਆ ਵਿੱਚ ਵੜਦੇ ਜਾ ਰਹੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬਠਿੰਡਾ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਨਕਦੀ ਸਣੇ ਕਾਬੂ ਕੀਤਾ ਹੈ।
ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਦੋਸ਼ੀ ਚੜ੍ਹੇ ਬਠਿੰਡਾ ਪੁਲਿਸ ਦੇ ਅੜਿਕੇ - Bathinda police arrest four accused with money
ਬਠਿੰਡਾ ਪੁਲਿਸ ਨੇ ਰਕਮ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ 97 ਹਜ਼ਾਰ ਦੀ ਨਕਦੀ ਸਣੇ ਕਾਬੂ ਕੀਤਾ ਹੈ।
ਇਸ ਬਾਰੇ ਐੱਸਪੀਡੀ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਪਿਛਲੇ ਦਿਨੀਂ ਸੇਵਕ ਸਿੰਘ ਬੁਲੈਰੋ ਪਿਕਅੱਪ ਗੱਡੀ 'ਤੇ ਪਿੰਡ ਧਿੰਗੜ ਜਾ ਰਿਹਾ ਸੀ, ਜਿੱਥੇ ਅਚਾਨਕ ਚਾਰ ਅਣਪਛਾਤੇ ਵਿਅਕਤੀ ਸੇਵਕ ਸਿੰਘ ਕੋਲੋਂ 97 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਆਪਣੀ ਗੱਡੀ ਲੈ ਕੇ ਫ਼ਰਾਰ ਹੋ ਗਏ।
ਇਨ੍ਹਾਂ ਚਾਰ ਦੋਸ਼ੀਆਂ ਦੀ ਪਛਾਣ ਸੁਨੀਲ ਕੁਮਾਰ, ਵਿਜੈ ਕੁਮਾਰ, ਸੰਤੋਸ਼ ਕੁਮਾਰ ਤੇ ਬਿੰਦਰ ਸਿੰਘ ਵਜੋਂ ਹੋਈ ਹੈ। ਬਠਿੰਡਾ ਪੁਲਿਸ ਨੇ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 97 ਹਜ਼ਾਰ ਦੀ ਨਕਦੀ ਸਣੇ ਇੱਕ ਲੋਹੇ ਦਾ ਰਾਡ ਤੇ ਇੱਕ ਸਵਿਫ਼ਟ ਕਾਰ ਬਰਾਮਦ ਕਰਕੇ 384,341,34,ਆਈਪੀਸੀ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।