ਪੰਜਾਬ

punjab

ETV Bharat / state

ਸਾਊਥ ਏਸ਼ੀਅਨ ਖੇਡਾਂ ਵਿੱਚ ਬਠਿੰਡਾ ਦੇ ਖਿਡਾਰੀ ਨੇ ਜਿੱਤੇ ਚਾਰ ਗੋਲਡ ਮੈਡਲ - bathinda news

ਨੇਪਾਲ ਵਿਖੇ ਹੋਇਆ ਸਾਊਥ ਏਸ਼ੀਅਨ ਖੇਡਾਂ ਵਿੱਚ ਬਠਿੰਡਾ ਦੇ ਨੌਜਵਾਨ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ। ਗੋਲਡ ਮੈਡਲ ਜਿੱਤ ਕੇ ਮੁੜੇ ਇਸ ਨੌਜਵਾਨ ਅਤੇ ਇੱਕ ਹੋਰ ਖਿਡਾਰੀ ਜਿਸ ਨੇ ਬ੍ਰਾਂਜ਼ ਜਿੱਤਿਆ, ਉਸ ਦਾ ਢੋਲ ਢਮਕੇ ਨਾਲ ਸਵਾਗਤ ਕੀਤਾ ਗਿਆ।

Nepal South Asian Games, Bathinda player
ਸਾਊਥ ਏਸ਼ੀਅਨ ਖੇਡਾਂ ਵਿੱਚ ਬਠਿੰਡਾ ਦੇ ਖਿਡਾਰੀ ਨੇ ਜਿੱਤੇ ਚਾਰ ਗੋਲਡ ਮੈਡਲ

By

Published : Dec 7, 2022, 11:39 AM IST

Updated : Dec 7, 2022, 12:34 PM IST

ਬਠਿੰਡਾ: ਨੇਪਾਲ ਵਿਖੇ 28 ਨਵੰਬਰ ਤੋਂ ਸ਼ੁਰੂ ਹੋਇਆ ਸਾਊਥ ਏਸ਼ੀਅਨ ਖੇਡਾਂ ਵਿੱਚ ਬਠਿੰਡਾ ਦੇ ਨਿਤਿਨ ਸਿੰਗਲਾ ਨਾਮਕ ਨੌਜਵਾਨ ਨੇ ਭਾਰਤ ਦਾ ਨਾਮ ਰੋਸ਼ਨ ਕਰਦੇ ਹੋਏ ਚਾਰ ਗੋਲਡ ਮੈਡਲ ਜਿੱਤੇ। ਇਹ ਗੋਲਡ ਮੈਡਲ ਨਿਤਿਨ ਸਿੰਗਲਾ ਵੱਲੋਂ ਸਕੇਟਿੰਗ ਵਿੱਚ ਹੋਇਆ ਵੱਖ-ਵੱਖ ਖੇਡਾਂ ਵਿੱਚ ਦਿੱਤੇ ਗਏ ਹਨ। ਇਸ ਮੌਕੇ ਨਿਤਿਨ ਸਿੰਗਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਤਾਈਕਵਾਂਡੋ ਅਤੇ ਸਕੇਟਿੰਗ ਵਿੱਚ ਨੌਜਵਾਨਾਂ ਨੂੰ ਦਿੰਦਾ ਹੈ। ਨੇਪਾਲ ਵਿੱਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਜਿਸ ਵਿਚ 7 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ, ਜਿਸ ਵਿੱਚੋਂ ਇਹ ਚਾਰ ਗੋਲਡ ਮੈਡਲ ਸਕੇਟਿੰਗ ਖੇਡ ਵਿੱਚੋਂ ਪ੍ਰਾਪਤ ਕੀਤੇ ਹਨ।

ਸਾਊਥ ਏਸ਼ੀਅਨ ਖੇਡਾਂ ਵਿੱਚ ਬਠਿੰਡਾ ਦੇ ਖਿਡਾਰੀ ਨੇ ਜਿੱਤੇ ਚਾਰ ਗੋਲਡ ਮੈਡਲ

ਕੋਚ ਤੇ ਖਿਡਾਰੀ ਨਿਤਿਨ ਸਿੰਗਲਾ ਨੇ ਦੱਸਿਆ ਕਿ ਉਸ ਦੇ ਵਿਦਿਆਰਥੀ ਵੱਲੋਂ ਵੀ ਬ੍ਰਾਂਜ਼ ਮੈਡਲ ਇਨ੍ਹਾਂ ਖੇਡਾਂ ਵਿਚ ਪ੍ਰਾਪਤ ਕੀਤੇ ਹਨ ਅਤੇ ਪੈਰਿਸ ਵਿੱਚ ਹੋਣ ਜਾ ਰਹੀਆਂ ਖੇਡਾਂ ਸਬੰਧੀ ਉਸ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਤਾਂ ਜੋ, ਭਾਰਤ ਦਾ ਨਾਮ ਰੋਸ਼ਨ ਕਰਦੇ ਹੋਏ ਫਿਰ ਗੋਲਡ ਮੈਡਲ ਜਿੱਤ ਸਕਣ। ਕੋਚ ਨਿਤਿਨ ਦੇ ਹੀ ਵਿਦਿਆਰਥੀ ਨੇ ਸਕੇਟਿੰਗ 400 ਮੀਟਰ ਵਿੱਚ ਬ੍ਰਾਂਜ਼ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੇਪਾਲ ਵਿਚ ਹੋਈਆਂ ਖੇਡਾਂ ਦੌਰਾਨ ਉਸ ਵੱਲੋਂ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਹੈ ਅਤੇ ਆਉਂਦੀਆਂ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਚੰਗਾ ਨਾਮਣਾ ਖੱਟ ਕੇ ਲਿਆਵਾਂਗਾ।



ਗੋਲਡ ਮੈਡਲ ਜਿੱਤ ਕੇ ਮੁੜ ਇਨ੍ਹਾਂ ਖਿਡਾਰੀਆਂ ਦੇ ਸੁਆਗਤ ਲਈ ਪਹੁੰਚੇ ਵੱਖ-ਵੱਖ ਰਾਜਨੀਤਿਕ ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨਾਂ ਦੀ ਖੇਡ ਨੂੰ ਹੋਰ ਚੰਗਾ ਬਣਾਉਣ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਤਾਂ, ਜੋ ਉਹ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਸਰਕਾਰ ਵੱਲੋਂ ਖਿਡਾਰੀਆਂ ਨਾਲ ਕੀਤੇ ਜਾ ਵਰਤਾਅ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਚੰਗੀ ਡਾਈਟ ਦਿੱਤੀ ਜਾਣੀ ਚਾਹੀਦੀ ਹੈ ਸਿਹਤਮੰਦ ਖਿਡਾਰੀ ਹੈ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ:World Weightlifting Championships: ਮੀਰਾਬਾਈ ਚਾਨੂ ਨੇ ਗੁੱਟ ਦੀ ਸੱਟ ਦੇ ਬਾਵਜੂਦ ਜਿੱਤਿਆ ਚਾਂਦੀ ਦਾ ਤਗਮਾ

Last Updated : Dec 7, 2022, 12:34 PM IST

ABOUT THE AUTHOR

...view details