ETV Bharat Punjab

ਪੰਜਾਬ

punjab

ETV Bharat / state

Bathinda News : ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਦਫ਼ਤਰ, ਧਰਨਾ ਲਾਕੇ ਕੀਤੀ ਨਾਅਰੇਬਾਜ਼ੀ - ਟਰਾਂਸਪੋਰਟ ਵਿਭਾਗ ਬਠਿੰਡਾ

ਬਠਿੰਡਾ ਵਿਖੇ ਟਰਾਂਸਪੋਰਟ ਵਿਭਾਗ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਦੁਖੀ ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੇ ਦਫ਼ਤਰ ਦਾ ਘਰਾਓ ਕਰਕੇ ਗੇਟ ਮੂਹਰੇ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਸਿਸਟਮ ਨੂੰ ਸੁਲਝਾਇਆ ਜਾਵੇ ਨਹੀਂ ਤਾਂ ਧਰਨਾ ਅਤੇ ਵਿਰੋਧ ਹੋਰ ਵੀ ਤੇਜ਼ ਕੀਤਾ ਜਾਵੇਗਾ । (Bathinda People facing trouble to pay tax in the office)

Bathinda People staged a dharna against government in front of the transport office
Bathinda News : ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਦਫ਼ਤਰ, ਧਰਨਾ ਲਾਕੇ ਕੀਤੀ ਨਾਅਰੇਬਾਜ਼ੀ
author img

By ETV Bharat Punjabi Team

Published : Sep 21, 2023, 6:24 PM IST

ਬਠਿੰਡਾ :ਬਠਿੰਡਾ ਵਿਖੇ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਵਿੱਚ ਕਰਮਚਾਰੀਆਂ ਦੀ ਕਾਰਗੁਜ਼ਾਰੀ ਤੋਂ ਅੱਕੇ ਆਮ ਲੋਕਾਂ ਨੇ ਅਤੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੁਖੀ ਟਰਾਂਸਪੋਰਟਰਾਂ ਨੇ ਜਿੱਥੇ ਆਪਣੇ ਹੀ ਮਹਿਕਮੇ ਦੇ ਕਰਮਚਾਰੀਆਂ ਖਿਲਾਫ ਰੋਸ ਪ੍ਰਗਟਾਇਆ ਉਥੇ ਹੀ ਆਮ ਲੋਕਾਂ ਵੱਲੋਂ ਵੀ ਟਰਾਂਸਪੋਰਟ ਦਫ਼ਤਰ ਦਾ ਘਰਾਓ ਕਰਕੇ ਗੇਟ ਮੂਹਰੇ ਧਰਨਾ ਦਿੱਤਾ ਅਤੇ ਕੰਮ ਵਿੱਚ ਸੁਧਾਰ ਕਰਨ ਦੀ ਹਿਦਾਇਤ ਦਿੱਤੀ।

ਕੰਮ ਕਰਨ ਤੋਂ ਕਤਰਾਉਂਦੇ ਹਨ ਅਧਿਕਾਰੀ :ਇਸ ਮੌਕੇ ਟਰੱਕ ਯੂਨੀਅਨ ਦੇ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ,ਸੁਖਦੇਵ ਸਿੰਘ,ਲਛਮਣ ਸਿੰਘ ਅਤੇ ਹੋਰ ਆਗੂ ਮੌਜੂਦ ਰਹੇ ਜਿੰਨਾ ਨੇ ਕਿਹਾ ਕਿ ਲੋਕ ਟਰਾਂਸਪੋਰਟ ਵਿਭਾਗ ਦੇ ਦਫ਼ਤਰ ਵਿੱਚ ਸਰਕਾਰ ਦਾ ਟੈਕਸ ਦੇਣ, ਵੀਕਲਾ ਦੀਆਂ ਆਰਸੀਆਂ ਬਣਵਾਉਣ ਲਈ ਆਉਂਦੇ ਹਨ, ਪਰ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਦੇ ਦਫ਼ਤਰ ਬੰਦ ਰਹਿੰਦੇ ਹਨ, ਮੁਲਾਜ਼ਮ ਕੋਈ ਕੰਮ ਕਰਕੇ ਰਾਜ਼ੀ ਨਹੀਂ,ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਕਦੇ ਵੀ ਦਫ਼ਤਰ ਵਿੱਚ ਨਹੀਂ ਮਿਲਦੇ, ਜਿਸ ਕਰਕੇ ਲੋਕਾਂ ਨੂੰ ਕਈ ਮਹੀਨੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਉਂਕਿ ਉਨ੍ਹਾਂ ਦੇ ਵਹੀਕਲਾਂ ਸੰਬੰਧੀ ਕਾਗਜ਼ਾਤ ਪੂਰੇ ਨਹੀਂ ਹੋ ਰਹੇ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਜਿਥੇ ਲੋਕਾਂ ਵੱਲੋਂ ਟੈਕਸ ਭਰ ਕੇ ਸਰਕਾਰ ਦਾ ਖਜ਼ਾਨਾ ਭਰਿਆ ਜਾਣਾ ਹੈ,ਪਰ ਸਰਕਾਰ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ।

ਸੰਘਰਸ਼ ਵਿੱਢਣ ਦੀ ਚਿਤਾਵਨੀ :ਜ਼ਿਕਰਯੋਗ ਹੈ ਕਿ ਇਸ ਮੌਕੇ ਧਰਨੇ 'ਚ ਮੌਜੂਦ ਆਗੂਆਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਹਨਾਂ ਸਮਸਿਆਵਾਂ ਦਾ ਹਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਅਸੀਂ ਲੋਕ ਸਰਕਾਰੀ ਮਹਿਕਮਿਆਂ ਨੂੰ ਪੈਸੇ ਦਿੰਦੇ ਰਹਿੰਦੇ ਹਾਂ,ਟੈਕਸ ਅਦਾ ਕਰਦੇ ਹਾਂ ਪਰ ਸਰਕਾਰੀ ਮਹਿਕਮੇ ਦੇ ਲੋਕ ਖੱਜਲ ਖੁਆਰ ਕਰਦੇ ਹਨ। ਅਸੀਂ ਆਪਣਾ ਹਰ ਕੰਮ ਛੱਡ ਕੇ ਦਫਤਰਾਂ ਦੇ ਧੱਕੇ ਖਾਂਦੇ ਹਾਂ,ਪਰ ਜਦ ਵੀ ਦੇਖੋ ਉਦੋਂ ਹੀ ਇਹ ਦਫਤਰ ਬੰਦ ਰਹਿੰਦਾ ਹੈ। ਜੇਕਰ ਖੁੱਲ੍ਹਾ ਵੀ ਹੋਵੇ ਤਾਂ ਕੋਈ ਅਧਿਕਾਰੀ ਆਪਣੀ ਕੁਰਸੀ ਉੱਤੇ ਨਜ਼ਰ ਨਹੀਂ ਆਉਂਦਾ। ਬਸ ਲਾਰੇ ਲਾਉਂਦੇ ਹਨ, ਸਮਾਂ ਦਿੰਦੇ ਹਨ ਇਸ ਤੋਂ ਇਲਾਵਾ ਇਹਨਾਂ ਅਧਿਕਾਰੀਆਂ ਕੋਲ ਹੋਰ ਕੁਝ ਵੀ ਨਹੀਂ ਬਚਿਆ। ਜਿਸ ਕਾਰਨ ਅਸੀਂ ਅੱਜ ਧਰਨਾ ਲਾਉਣ ਲਈ ਮਜਬੂਰ ਹਾਂ।

ABOUT THE AUTHOR

...view details