ਪੰਜਾਬ

punjab

ETV Bharat / state

ਅਵੈਧ ਘਰ ਢਾਹੁਣ ਦੌਰਾਨ ਧੱਕਾ ਮੁੱਕੀ ਵਿੱਚ ਮਹਿਲਾ ਦਾ ਹੋਇਆ ਗਰਭਪਾਤ - bathinda police

ਬਠਿੰਡਾ ਦੀ ਧੋਬੀਆਣਾ ਬਸਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਜ਼ਾਇਜ ਤੌਰ 'ਤੇ ਬਣਾਏ ਗਏ ਮਕਾਨਾਂ ਨੂੰ ਢਾਹੁਣ ਦੀ ਕਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਨਾਲ ਹੋਈ ਮਹੁੱਲਾ ਵਾਸੀਆਂ ਦੀ ਖਿੱਚ ਧੂਹ ਵਿੱਚ ਇੱਕ ਔਰਤ ਦਾ ਦੋ ਮਹੀਨੇ ਦਾ ਗਰਭਪਾਤ ਹੋਣ ਦੀ ਗੱਲ ਆਖੀ ਜਾ ਰਹੀ ਹੈ।

bathinda-miscarriage-of-a-woman-in-police-clash
ਫੋਟੋ

By

Published : Feb 26, 2020, 6:20 PM IST

ਬਠਿੰਡਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਦੀ ਧੋਬੀਆਣਾ ਬਸਤੀ ਵਿੱਚ ਨਾਜ਼ਾਇਜ ਤੌਰ 'ਤੇ ਬਣੇ ਮਕਾਨਾਂ ਨੂੰ ਢਾਹੁਣ ਲਈ ਪੁਲਿਸ ਦੀ ਮਦਦ ਨਾਲ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਅਤੇ ਸਥਾਨਕ ਨਿਵਾਸੀਆਂ ਵਿੱਚ ਖਿੱਚ ਧੂਹ ਹੋਈ। ਇਸ ਖਿੱਚ ਧੂਹ ਵਿੱਚ ਇੱਕ ਅਰੌਤ ਵੱਲੋਂ ਉਸ ਦਾ ਗਰਭਪਾਤ ਹੋਣ ਜਾਣ ਦੀ ਗੱਲ ਆਖੀ ਗਈ ਹੈ।

ਪੀੜਤ ਮਹਿਲਾ ਦੀ ਨਣਾਨ ਸੰਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬਿਨਾ ਕੋਈ ਨੋਟਿਸ ਦਿੱਤੇ ਉਨ੍ਹਾਂ ਦੇ ਘਰਾਂ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਦਾ ਵਿਰੋਧ ਮਹੁੱਲਾ ਵਾਸੀਆਂ ਵੱਲੋਂ ਕੀਤਾ ਗਿਆ ਤਾਂ ਜਿਸ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਖਿੱਚ ਧੂਹ ਹੋਈ। ਇਸ ਖਿੱਚ ਧੂਹ ਵਿੱਚ ਉਹ ਬੇਹੋਸ਼ ਹੋ ਗਈ।

ਪੁਲਿਸ ਨਾਲ ਖਿੱਚ ਧੂਹ 'ਚ ਔਰਤ ਦਾ ਹੋਇਆ ਗਰਭਪਾਤ ?

ਸੰਦੀਪ ਕੌਰ ਨੇ ਅੱਗੇ ਦੱਸਿਆ ਕਿ ਜਦੋਂ ਉਹ ਬੇਹੋਸ਼ ਹੋ ਗਈ ਤਾਂ ਪੁਲਿਸ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਥਾਣੇ ਲੈ ਗਈ। ਰਾਸਤੇ ਵਿੱਚ ਮਹਿਲਾ ਪੁਲਿਸ ਮੁਲਾਜ਼ਮਾ ਵੱਲੋਂ ਉਸ ਦੀ ਭਾਬੀ ਦੇ ਪੇਟ ਵਿੱਚ ਲੱਤਾਂ ਮਾਰੀਆਂ ਗਈਆਂ। ਇਸ ਕਾਰਨ ਉਸ ਦੀ ਭਾਬੀ ਦੀ ਦੋ ਮਹੀਨੇ ਤੋਂ ਗਰਭਪਤੀ ਸੀ ਪਰ ਉਸ ਦੇ ਪੇਟ ਵਿੱਚ ਪੁਲਿਸ ਵੱਲੋਂ ਮਾਰੀਆਂ ਗਈਆਂ ਲੱਤਾਂ ਦੇ ਕਾਰਨ ਉਸ ਦਾ ਗਰਭਪਾਤ ਹੋ ਗਿਆ।

ਇਹ ਵੀ ਪੜ੍ਹ: ਦਿੱਲੀ ਹਿੰਸਾ: ਕੇਜਰੀਵਾਲ ਤੇ ਸ਼ਾਹ ਨੂੰ ਕੈਪਟਨ ਦੀ 'ਨਸੀਹਤ'

ਇਸ ਮਾਮਲੇ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ 2 ਔਰਤਾਂ ਹਸਪਾਤਲ ਵਿੱਚ ਦਾਖ਼ਲ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਔਰਤ ਜਦੋਂ ਹਸਪਤਾਲ 'ਚ ਦਾਖ਼ਲ ਹੋਈ ਤਾਂ ਉਸ ਦੇ ਗੁਪਤ ਅੰਗਾਂ ਵਿੱਚੋਂ ਖ਼ੂਨ ਵਹਿ ਰਿਹਾ ਸੀ। ਇਸ ਦਾ ਔਰਤ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਜਾਂਚ ਕੀਤੀ ਗਈ ਹੈ। ਔਰਤ ਰੋਗਾਂ ਦੀ ਮਾਹਿਰ ਡਾਕਟਰ ਨੇ ਸ਼ੱਕ ਜਾਹਿਰ ਕੀਤਾ ਹੈ, ਕਿ ਇਸ ਔਰਤ ਦਾ ਗਰਭਪਾਤ ਹੋਇਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਇਸ ਦੀ ਪੁਸ਼ਟੀ ਕੱਲ੍ਹ ਮੈਡੀਕਲ ਟੈਸਟਾਂ ਤੋਂ ਬਾਅਦ ਹੀ ਹੋ ਸਕੇਗੀ।

ABOUT THE AUTHOR

...view details