ਪੰਜਾਬ

punjab

ETV Bharat / state

ਬਿਜਲੀ ਦਰਾਂ 'ਚ ਇਜ਼ਾਫ਼ੇ ਵਿਰੁੱਧ ਐਮਸੀ ਨੇ ਕੀਤਾ ਅਨੋਖਾ ਪ੍ਰਦਰਸ਼ਨ

ਪੰਜਾਬ ਸਰਕਾਰ ਦੁਆਰਾ ਬਿਜਲੀ ਦੀਆਂ ਦਰਾਂ ਦੇ ਵਿੱਚ ਕੀਤੇ ਗਏ ਇਜ਼ਾਫ਼ੇ ਨੂੰ ਲੈ ਕੇ ਅੱਜ ਬਠਿੰਡਾ ਵਿੱਚ ਵਿਜੈ ਕੁਮਾਰ ਐਮਸੀ ਵੱਲੋਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਆਪਣੇ ਗਲ਼ ਵਿੱਚ ਬਿਜਲੀ ਦੇ ਬੱਲਬ ਦੀ ਮਾਲਾ ਪਾ ਕੇ, ਹੱਥਾਂ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਆਪਣੇ ਆਲੇ-ਦੁਆਲੇ ਟਾਇਰ ਸਾੜ ਕੇ ਬਿਜਲੀ ਦੀ ਵਧੀਆਂ ਕੀਮਤਾਂ ਦੇ ਨਾਲ ਆਉਣ ਵਾਲੀ ਪ੍ਰੇਸ਼ਾਨੀ ਨੂੰ ਜ਼ਾਹਰ ਕੀਤਾ।

By

Published : Jan 5, 2020, 5:35 PM IST

bathinda, punjab govt, Bulbs and wire
ਬਠਿੰਡਾ ਦੇ ਐਮ ਸੀ ਗਲ ਵਿੱਚ ਤਾਰਾਂ ਅਤੇ ਬੱਲਬ ਪਾ ਕੇ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ: ਪੰਜਾਬ ਸਰਕਾਰ ਵੱਲੋਂ ਇੱਕ ਜਨਵਰੀ ਤੋਂ ਬਿਜਲੀ ਦੀ ਕੀਮਤਾਂ ਵਿੱਚ ਮੁੜ ਤੋਂ ਇੱਕ ਵਾਰ ਫੇਰ ਇਜ਼ਾਫਾ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਈ ਥਾਵਾਂ ਤੇ ਇਸ ਦੀ ਵਿਰੋਧਤਾ ਵੀ ਵੇਖਣ ਨੂੰ ਮਿਲ ਰਹੀ ਹੈ।

ਵੇਖੋ ਵੀਡੀਓ।

ਬਿਜਲੀ ਦੀ ਵਧੀ ਕੀਮਤਾਂ ਨੂੰ ਲੈ ਕੇ ਅੱਜ ਬਠਿੰਡਾ ਵਿੱਚ ਵੀ ਵਿਜੈ ਕੁਮਾਰ ਐਮਸੀ ਵੱਲੋਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਵਿਜੈ ਕੁਮਾਰ ਐੱਮ ਸੀ ਨੇ ਆਪਣੇ ਗਲ ਵਿੱਚ ਬੱਲਬ ਦੀ ਮਾਲਾ ਪਾ ਕੇ ਹੱਥਾਂ ਵਿੱਚ ਬਿਜਲੀ ਦੀਆਂ ਤਾਰਾਂ ਦੇ ਬੰਡਲ ਪਾ ਕੇ ਅਤੇ ਆਪਣੇ ਆਲੇ ਦੁਆਲੇ ਟਾਇਰ ਸਾੜ ਕੇ ਵਿਚਾਲੇ ਅੱਗ ਦੇ ਖੜ੍ਹਾ ਹੋ ਕੇ ਪੰਜਾਬ ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਵਿਜੇ ਕੁਮਾਰ ਐੱਮਸੀ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਦੇ ਵਿੱਚ ਕੀਤੇ ਗਏ ਇਜ਼ਾਫ਼ੇ ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਸਸਤੀ ਬਿਜਲੀ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਆਪਣੇ ਇਸ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਤੋਂ ਮੁੱਕਰ ਗਈ ਹੈ

ਵਿਜੈ ਕੁਮਾਰ ਦਾ ਕਹਿਣਾ ਹੈ ਕਿ ਅੱਜ ਜ਼ਰੂਰਤ ਹੈ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।

For All Latest Updates

ABOUT THE AUTHOR

...view details