ਬਠਿੰਡਾ:ਉਦੈਪੁਰ ਵਿਖੇ ਘਨੱਈਆ ਲਾਲ ਦੀ ਕੀਤੀ ਗਈ ਬੇਰਹਿਮੀ ਨਾਲ ਕਤਲਕਾਂਡ ਮਾਮਲੇ ਦਾ ਸੇਕ ਹੁਣ ਪੰਜਾਬ ਪਹੁੰਚ ਗਿਆ ਹੈ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਚਾਰ ਜੁਲਾਈ ਨੂੰ ਕਨ੍ਹੱਈਆ ਲਾਲ ਦੇ ਕਤਲ ਮਾਮਲੇ ਵਿੱਚ 9 ਵਜੇ ਤੋਂ 12 ਵਜੇ ਤੱਕ ਬਾਜ਼ਾਰ ਬੰਦ ਰੱਖਣ ਲਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਬੈਠਕ ਕੀਤੀ।
ਉਨ੍ਹਾਂ ਐਲਾਨ ਕੀਤਾ ਕਿ 4 ਜੁਲਾਈ ਨੂੰ ਬਠਿੰਡਾ ਦੇ ਸਮੁੱਚੇ ਬਾਜ਼ਾਰ 9 ਤੋਂ 12 ਵਜੇ ਤੱਕ ਬੰਦ ਰੱਖੇ ਜਾਣਗੇ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਜਸਪਾਲ ਸਿੰਘ ਸਰਾਂ ਨੇ ਕਿਹਾ ਕਿ ਦੇਸ਼ ਵਿੱਚ ਕੁਝ ਅਜਿਹੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਜੋ ਆਪਸੀ ਭਾਈਚਾਰੇ ਲਈ ਖ਼ਤਰਾ ਹਨ ਉਨ੍ਹਾਂ ਕਿਹਾ ਕਿ ਕਨ੍ਹੱਈਆ ਲਾਲ ਦਾ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਕੁਝ ਲੋਕ ਹਿੰਦੂਆਂ ਨੂੰ ਡਰਾਉਣਾ ਚਾਹੁੰਦੇ ਹਨ ਪਰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ''ਨਾਂ ਹੀ ਅਸੀਂ ਡਰੇ ਹਾਂ ਤੇ ਨਾਂ ਹੀ ਅਸੀਂ ਡਰਾਂਗੇ''।
ਉਨ੍ਹਾਂ ਕਿਹਾ ਕਿ 4 ਜੁਲਾਈ ਨੂੰ ਕਨ੍ਹੱਈਆ ਲਾਲ ਨੂੰ ਇਨਸਾਫ ਦਿਵਾਉਣ ਲਈ 9 ਤੋਂ 12 ਵਜੇ ਤੱਕ ਬਠਿੰਡਾ ਦੇ ਬਾਜ਼ਾਰ ਬੰਦ ਕੀਤੇ ਜਾਣਗੇ ਇਸ ਬੰਦ ਦੇ ਸਮਰਥਨ ਵਿੱਚ ਬਠਿੰਡਾ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। 28 ਜੂਨ ਨੂੰ ਉਦੈਪੁਰ ਵਿੱਚ ਸਿਲਾਈ ਦਾ ਕੰਮ ਕਰਨ ਵਾਲੇ ਘਨੱਈਆ ਲਾਲ ਦੀ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ।