ਬਠਿੰਡਾ: ਕਈ ਸੂਬਿਆਂ ਵਿੱਚ ਟਿੱਡੀ ਦਲ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਲਾਕੇ ਦੀ ਹੱਦ ਰਾਜਸਥਾਨ ਨਾਲ ਲੱਗਣ ਕਰਕੇ ਟਿੱਡੀ ਦਲ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਇਲਾਕੇ ਦੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ।
ਬਠਿੰਡਾ: ਟਿੱਡੀ ਦਲ ਦੇ ਖ਼ਤਰੇ ਕਰਕੇ ਕਿਸਾਨ ਬੈਠਾ ਖੇਤਾਂ ਦੀ ਰਾਖੀ - farmers problems
ਕਈ ਸੂਬਿਆਂ ਵਿੱਚ ਟਿੱਡੀ ਦਲ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਕਈ ਕਿਸਾਨਾਂ ਨੂੰ ਖੇਤਾਂ ਦੀ ਰਾਖੀ ਬਿਠਾ ਦਿੱਤਾ ਹੈ।
ਬਠਿੰਡਾ: ਟਿੱਡੀ ਦਲ ਦੇ ਖ਼ਤਰੇ ਕਰਕੇ ਕਿਸਾਨ ਬੈਠਾ ਖੇਤਾਂ ਦੀ ਰਾਖੀ
ਇਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਦੇ ਬੰਦ ਹੋਣ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਟਿੱਡੀ ਦਲ ਦੀ ਆਮਦ ਨੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਖੇਤਾਂ ਦੀ ਰਾਖੀ ਬਿਠਾ ਦਿੱਤਾ ਹੈ।
ਭਾਵੇਂ ਪੰਜਾਬ ਸਰਕਾਰ ਦਾ ਖੇਤੀਬਾੜੀ ਮਹਿਕਮਾ ਰੋਜ਼ ਦਾਅਵੇ ਕਰਦਾ ਹੈ ਕਿ ਕਿਸਾਨਾਂ ਨੂੰ ਟਿੱਡੀ ਦਲ ਦੀ ਆਮਦ ਬਾਰੇ ਜਾਗਰੂਕ ਕਰ ਦਿੱਤਾ ਹੈ, ਪਰ ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਕੋਈ ਵੀ ਟੀਮ ਉਨ੍ਹਾਂ ਕੋਲ ਪੁੱਜੀ ਨਹੀਂ ਹੈ।