ਬਠਿੰਡਾ: ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਸਸਤਾ ਰਾਸ਼ਨ ਮੁਹੱਈਆ ਕਰਾਉਣ ਦੀ ਗੱਲ ਆਖੀ ਜਾਂਦੀ ਹੈ। ਜਦਕਿ ਦੂਜੇ ਪਾਸੇ ਡਿੱਪੂ ਹੁਣ ਲੋਕਾਂ ਨੂੰ ਨਾ ਖਾਣ-ਯੋਗ ਰਾਸ਼ਨ ਵੰਡਣ ਕਾਰਨ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਕਿ ਇਹ ਨਾ ਖਾਣ-ਜੋਗ ਰਾਸ਼ਨ ਹੋਣ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਫ਼ਤਰਾਂ ਅੱਗੇ ਲਿਆ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਅੱਜ ਵੱਡੀ ਗਿਣਤੀ ਵਿੱਚ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਵਰਕਰਾਂ ਵੱਲੋਂ ਡਿਪੂ ਹੋਲਡਰਾਂ ਵੱਲੋਂ ਵੰਡਿਆ ਗਿਆ ਖਰਾਬ ਰਾਸ਼ਨ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹੀ ਪ੍ਰਦਰਸ਼ਨ ਕੀਤਾ ਗਿਆ।
ਬਠਿੰਡਾ : ਡਿਪੂ ਹੋਲਡਰਾਂ ਨੇ ਵੰਡਿਆ ਨਾ ਖਾਣ-ਯੋਗ ਰਾਸ਼ਨ, ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ - ਮਿੱਠੂ ਸਿੰਘ ਪ੍ਰਧਾਨ ਪੰਜਾਬ ਖੇਤ ਮਜਦੂਰ ਯੂਨੀਅਨ
ਬਠਿੰਡਾ 'ਚ ਨਾ ਖਾਣ-ਯੋਗ ਰਾਸ਼ਣ ਵੰਡਣ ਨੂੰ ਲੈ ਕੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ
ਜਾਨਵਰਾਂ ਦੇ ਖਾਣ ਵਾਲਾ ਨਹੀਂ ਰਾਸ਼ਨ: ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਿੱਠੂ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤਾ ਜਾਣਾ ਵਾਲਾ ਮੁਫ਼ਤ ਰਾਸ਼ਨ ਨਾ ਖਾਣ ਯੋਗ ਡਿਪੂ ਹੋਲਡਰਾਂ ਵੱਲੋਂ ਵੰਡਿਆ ਜਾ ਰਿਹਾ ਹੈ । ਵੰਡੇ ਗਏ ਰਾਸ਼ਨ ਦੇ ਅਜਿਹੇ ਹਾਲਾਤ ਹਨ ਕਿ ਮਨੁੱਖ ਤਾਂ ਇੱਕ ਪਾਸੇ ਰਹੇ ਇਹ ਰਾਸ਼ਨ ਤਾਂ ਜਾਨਵਰਾਂ ਦੇ ਵੀ ਖਾਣ-ਜੋਗ ਨਹੀਂ ਹੈ। ਇਸ ਰਾਸ਼ਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਗਰੀਬਾਂ ਦੇ ਰਾਸ਼ਨ 'ਚ ਕਟੌਤੀ:ਉਨ੍ਹਾਂ ਕਿਹਾ ਕਿ ਮੁਫਤ ਵਿੱਚ ਮਿਲਣ ਵਾਲੇ ਗਰੀਬਾਂ ਨੂੰ ਰਾਸ਼ਨ ਵਿੱਚ ਕਟੌਤੀ ਕੀਤੀ ਗਈ ਹੈ ।22 ਪਿੰਡਾਂ ਵਿੱਚ 30 ਕਿੱਲੋ ਰਾਸ਼ਨ ਦਿੱਤਾ ਜਾ ਰਿਹਾ ਹੈ ਬਾਕੀ ਪਿੰਡਾਂ ਵਿੱਚ 15 ਕਿੱਲੋ ਦਿੱਤਾ ਜਾ ਰਿਹਾ ਹੈ ਅਤੇ 15 ਕਿਲੋ ਦਾ ਕੱਟ ਲਗਾਇਆ ਜਾ ਰਿਹਾ ਹੈ ਅਤੇ 2 ਰੁਪਏ ਕਿਲੋ ਮਿਲਣ ਵਾਲੀ ਕਣਕ ਜੋ ਕਿ ਛੇ ਮਹੀਨਿਆਂ ਬਾਅਦ ਮਿਲਦੀ ਸੀ ਬੰਦ ਕਰ ਦਿੱਤੀ ਗਈ ਹੈ ।ਜਿਸ ਕਾਰਨ ਗਰੀਬ ਲੋਕਾਂ ਨੂੰ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਮਿਲਣ ਵਾਲਾ ਰਾਸ਼ਨ ਸਾਫ਼-ਸੁਥਰਾ ਨਾ ਭੇਜਿਆ ਗਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵਿਧਾਇਕਾਂ ਅਤੇ ਮੰਤਰੀਆਂ ਦਾ ਘਿਰਾਓ ਕਰਨਗੇ।