ਬਠਿੰਡਾ: ਸਾਲ 2018 ਵਿੱਚ CIA ਸਟਾਫ ਵੱਲੋਂ ਦਰਜ ਕਰਵਾਏ ਗਏ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ CIA ਸਟਾਫ ਦੇ ਹੀ 7 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੇ ਆਦੇਸ਼ ਦਿੱਤੇ (court issued arrest warrant against 7 employees of CIA staff) ਹਨ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਐਡਵੋਕੇਟ ਵਿਕਾਸ ਕੁਮਾਰ ਨੇ ਦੱਸਿਆ ਕਿ CIA ਸਟਾਫ ਵੱਲੋਂ ਅਮਰੀਕ ਸਿੰਘ ਰੋਡ ਸਥਿੱਤ ਇੱਕ ਘਰ ਵਿੱਚੋਂ ਅਮਨਦੀਪ ਸਿੰਘ ਨਾਮਕ ਨੌਜਵਾਨ ਨੂੰ ਚੁੱਕਿਆ ਗਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਬਠਿੰਡਾ ਦੀ ਨਹਿਰ ਤੋਂ ਵਿਖਾਈ ਗਈ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ਵਿਚ ਪੱਤਰ ਦਾਖਲ ਕਰ ਕੇ ਦਰਜ ਕੀਤੇ ਮਾਮਲੇ ਸੰਬੰਧੀ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਮਾਣਯੋਗ ਅਦਾਲਤ ਵਿਚ ਅਮਨਦੀਪ ਸਿੰਘ ਦੇ ਘਰ ਅੱਗੇ ਪ੍ਰਾਈਵੇਟ ਕਾਲਜ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੇਸ਼ ਕਰ ਕੇ ਅਮਨਦੀਪ ਸਿੰਘ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਸੀ।