ਬਠਿੰਡਾ: ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਆਏ ਦਿਨ ਨਵੇਂ ਰੂਪ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਹੁਣ ਕਿਸਾਨਾਂ ਨੇ ਆਪਣੇ ਪਰਿਵਾਰ ਅਤੇ ਬੱਚੇ ਵੀ ਸ਼ਾਮਲ ਕਰ ਲਏ ਹਨ। ਬਠਿੰਡਾ ਵਿੱਚ ਲਗਾਏ ਗਏ ਕਿਸਾਨੀ ਮੋਰਚੇ ਵਿੱਚ 13 ਸਾਲ ਦੇ ਬੱਚੇ ਨਿੰਦਰ ਨੇ ਵੀ ਖੇਤੀ ਕਾਨੂੰਨ ਖ਼ਿਲਾਫ਼ ਆਪਣੀ ਆਵਾਜ ਬੁਲੰਦ ਕੀਤੀ।
ਗੀਤ ਰਾਹੀਂ 13 ਸਾਲ ਬੱਚੇ ਨੇ ਕਿਸਾਨਾਂ ਦਾ ਦਰਦ ਕੀਤਾ ਬਿਆਨ - farmer's child
ਕਿਸਾਨਾਂ ਅੰਦੋਲਨ ਵਿੱਚ ਖੇਤੀ ਸੁਧਾਰ ਬਿੱਲਾਂ ਖਿਲਾਫ ਬੱਚੇ ਵੀ ਸ਼ਿਰਕਤ ਕਰ ਰਹੇ ਹਨ। ਇਸ ਅੰਦੋਲਨ ਵਿੱਚ 13 ਸਾਲ ਦੇ ਬੱਚੇ ਨਿੰਦਰ ਨੇ ਇੱਕ ਗੀਤ ਰਾਹੀਂ ਕਿਸਾਨਾਂ ਦਾ ਦਰਦ ਬਿਆਨ ਕੀਤਾ ਹੈ।
ਨਿੰਦਰ
ਦੂਜੇ ਪਾਸੇ ਇਸ ਬੱਚੇ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਵਿੱਚ ਸਟੇਜਾਂ ਉੱਤੇ ਵੀ ਸੰਬੋਧਨ ਕਰਦਾ ਹੈ ਅਤੇ ਉਸ ਦੇ ਹਾਣ ਪਰਵਾਣ ਦੇ ਕਈ ਬੱਚੇ ਹੈ ਜੋ ਇਸ ਅੰਦੋਲਨ ਵਿੱਚ ਸ਼ਿਰਕਤ ਕਰ ਰਹੇ ਹਨ।
Last Updated : Oct 25, 2020, 11:13 AM IST