ਬਠਿੰਡਾ: ਪੰਜਾਬ ਵਿੱਚ ਹਰ ਦਿਨ ਨੌਜਵਾਨ ਨਸ਼ੇ ਦੀ ਬਲੀ ਚੜ੍ਹ ਰਹੇ ਹਨ ਤੇ ਹੁਣ ਕੁੜੀਆਂ ਵੀ ਇਸ ਦੀ ਲਪੇਟ ਵਿੱਚ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਹੁਣ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 21 ਸਾਲਾ ਕੁੜੀ ਦੀ ਚਿੱਟੇ ਦੀ ਉਵਰਡੋਜ਼ ਕਾਰਨ ਮੌਤ ਹੋ ਗਈ ਹੈ।
ਬਠਿੰਡਾ 'ਚ ਚਿੱਟੇ ਦੀ ਭੇਟ ਚੜ੍ਹੀ ਨੌਜਵਾਨ ਕੁੜੀ - 21 year old girl died due to drug overdose
ਬਠਿੰਡਾ ਦੇ ਦੀਪ ਸਿੰਘ ਨਗਰ 'ਚ ਇੱਕ 21 ਸਾਲਾ ਕੁੜੀ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ।
ਫ਼ੋਟੋ
ਬਠਿੰਡਾ ਦੇ ਦੀਪ ਸਿੰਘ ਨਗਰ 'ਚ ਰਹਿਣ ਵਾਲੀ ਜੋਤੀ ਨਾਂਅ ਦੀ 21 ਸਾਲਾ ਕੁੜੀ ਪਿਛਲੇ ਅੱਠ ਸਾਲ ਤੋਂ ਨਸ਼ਾ ਲੈ ਰਹੀ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਉਸਨੂੰ ਸਹਾਰਾ ਜਨਸੇਵਾ ਮੈਂਬਰ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।