ਬਠਿੰਡਾ:ਬਸੰਤ ਪੰਚਮੀ ਤੋਂ ਪਹਿਲਾਂ ਹੀ ਪਤੰਗਬਾਜ਼ੀ ਦਾ ਸ਼ੌਕ ਹਰ ਵਰਗ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਅਤੇ ਬਸੰਤ ਪੰਚਮੀ ਦੇ ਦਿਨ ਲੋਕ ਆਪਣੇ ਘਰਾਂ ਦੀ ਛੱਤਾਂ ਉੱਪਰ ਵੱਡੇ ਸਪੀਕਰ ਲਗਾ ਕੇ ਨੱਚ ਗਾ ਕੇ ਪਤੰਗਬਾਜ਼ੀ ਕਰਕੇ ਜਸ਼ਨ ਮਨਾਉਂਦੇ ਹਾਂ ਪਰ ਇਸ ਵਾਰ ਅਜਿਹਾ ਬਿਲਕੁਲ ਨਹੀਂ ਹੋਇਆ।
ਬਸੰਤ ਪੰਚਮੀ ਤੋਂ ਪਹਿਲਾਂ ਹੀ ਵਧੀ ਠੰਡ ਅਤੇ ਧੁੰਦ ਕਾਰਨ ਲੋਕ ਪਹਿਲਾਂ ਪਤੰਗਬਾਜ਼ੀ ਨਹੀਂ ਕਰ ਪਾਏ ਤੇ ਹੁਣ ਬਸੰਤ ਪੰਚਮੀ 'ਤੇ ਲਗਾਤਾਰ ਦੋ ਦਿਨ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਪਤੰਗ ਵਿਕਰੇਤਾ ਦਾ ਵੀ ਹਾਲ ਮੰਦਾ ਕਰ ਦਿੱਤਾ।
ਪਤੰਗ ਵਿਕਰੇਤਾ ਬਿੱਲੂ ਦਾ ਕਹਿਣਾ ਹੈ ਕਿ ਉਹ 21 ਸਾਲ ਤੋਂ ਅੰਮ੍ਰਿਤਸਰ ਵਿੱਚੋਂ ਆ ਕੇ ਬਠਿੰਡਾ ਵਿੱਚ ਪਤੰਗ ਵੇਚਣ ਦਾ ਅੱਡਾ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਇਸ ਵਾਰ ਕੁਝ ਤਾਂ ਮੌਸਮ ਦੀ ਮਾਰ ਪੈ ਗਈ ਤੇ ਕੁਝ ਚਾਈਨਾ ਡੋਰ ਦੇ ਖੌਫ ਨੇ ਬੱਚਿਆਂ ਵਿੱਚੋਂ ਪਤੰਗਬਾਜ਼ੀ ਦਾ ਸ਼ੌਕ ਹੀ ਖਤਮ ਕਰ ਦਿੱਤਾ।
ਚਾਈਨਾ ਡੋਰ ਦੀ ਸਪਲਾਈ ਕਰਨ ਵਾਲੇ ਸਪਲਾਇਰਾਂ ਨੇ ਨਾਰਮਲ ਡੋਰ ਦੀ ਖਰੀਦਦਾਰੀ ਵੀ ਘਟਾ ਦਿੱਤੀ ਹੈ ਅਤੇ ਦੂਜਾ ਹੁਣ ਬਰਸਾਤ ਨੇ ਰਹਿੰਦ ਖੂੰਦ ਕਮਾਈ ਵੀ ਖਤਮ ਕਰ ਦਿੱਤੀ ਹੈ।