ਪੰਜਾਬ

punjab

ETV Bharat / state

ਬਾਦਲਾ ਖਿਲਾਫ਼ ਇੱਕ ਵਾਰ ਫਿਰ ਸੜਕਾਂ 'ਤੇ ਬਰਗਾੜੀ ਮੋਰਚਾ - baljeet singh daduwal

ਬਰਗਾੜੀ ਮੋਰਚਾ ਇੱਕ ਵਾਰ ਫਿਰ ਬਾਦਲ ਪਰਿਵਾਰ ਖ਼ਿਲਾਫ਼ ਸੜਕਾਂ 'ਤੇ ਉਤਰਿਆ ਅਤੇ ਫ਼ਰੀਦਕੋਟ ਤੋਂ ਲੈ ਕੇ ਸਿੱਖ ਸੰਗਤਾਂ ਵੱਲੋਂ ਬਠਿੰਡਾ ਤੱਕ ਰੋਸ ਮਾਰਚ ਕੱਢਿਆ ਗਿਆ। ਮਾਰਚ 'ਚ ਸਿੱਖ ਸੰਗਤਾਂ ਵੱਲੋਂ ਕਾਲੀਆਂ ਝੰਡੀਆਂ ਹੱਥ 'ਚ ਫੜ ਕੋ ਬਾਦਲਾਂ ਖ਼ਿਲਾਫ਼ ਨਾਰੇਬਾਜੀ ਕੀਤੀ ਗਈ। ਮਾਰਚ ਦੀ ਅਗੁਵਾਈ ਭਾਈ ਧਿਆਨ ਸਿੰਘ ਮੰਡ ਕਰ ਰਹੇ ਸਨ। ਇਸ ਮੌਕੇ ਮਾਰਚ 'ਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਲੱਖਾ ਸਿਧਾਨਾ ਵੀ ਮੌਜੂਦ ਰਹੇ।

ਫ਼ੋਟੋ

By

Published : May 8, 2019, 10:02 PM IST

ਬਠਿੰਡਾ: ਅਕਾਲੀ-ਭਾਜਪਾ ਸਰਕਾਰ ਵੇਲੇ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਅਤੇ ਬਹਿਬਲ ਕਲਾ, ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਸਿੱਖ ਸੰਗਤਾਂ 'ਚ ਅਕਾਲੀ ਦਲ ਖਿਲਾਫ ਭਾਰੀ ਰੋਸ ਹੈ, ਜੋ ਹੁਣ ਤੱਕ ਵੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਸਿੱਖ ਸੰਗਤਾਂ ਵੱਲੋਂ ਬਰਗਾੜੀ ਵਿੱਖੇ ਇਨਸਾਫ਼ ਮੋਰਚਾ ਵੀ ਲਗਾਇਆ ਗਿਆ ਸੀ ਅਤੇ ਹੁਣ ਮੋਰਚਾ ਬਾਦਲ ਪਰਿਵਾਰ ਖ਼ਿਲਾਫ਼ ਸੜਕਾਂ 'ਤੇ ਉੱਤਰਿਆ ਅਤੇ ਫ਼ਰੀਦਕੋਟ ਤੋਂ ਲੈ ਕੇ ਸਿੱਖ ਸੰਗਤਾਂ ਵੱਲੋਂ ਬਠਿੰਡਾ ਤੱਕ ਰੋਸ ਮਾਰਚ ਕੱਢਿਆ ਗਿਆ।

ਵੀਡੀਓ

ਰੋਸ ਮਾਰਚ ਦੀ ਅਗੁਵਾਈ ਮੋਰਚੇ ਦੇ ਆਗੂ ਭਾਈ ਧਿਆਨ ਸਿੰਘ ਮੰਡ ਨੇ ਕੀਤੀ। ਇਸ ਮੌਕੇ ਮੋਰਚੇ 'ਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਪੰਜਾਬ ਮਾਂ ਬੋਲੀ ਨੂੰ ਲੈ ਕੇ ਲੜਾਈ ਲੜ ਰਹੇ ਲੱਖਾ ਸਿਧਾਨਾ ਵੀ ਮੌਜ਼ੂਦ ਸਨ। ਮਾਰਚ ਦੌਰਾਨ ਸਿੱਖ ਸੰਗਤਾਂ ਨੇ ਹੱਥ 'ਚ ਕਾਲੀਆਂ ਝੰਡੀਆਂ ਫੜ੍ਹ ਬਾਦਲਾਂ ਖ਼ਿਲਾਫ਼ ਨਾਅਰੇਬਾਜੀ ਕੀਤੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਵਾਪਰੀਆਂ ਸਨ, ਪਰ ਅੱਜ ਉਹੀ ਲੋਕ ਫਿਰ ਚੋਣ ਮੈਦਾਨ 'ਚ ਹਨ। ਮੰਡ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਮੁੜ ਆ ਗਈ ਤਾਂ ਲੋਕ ਸੁਰੱਖਿਅਤ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਦਲਾਂ ਵਿਰੁਧ ਸੂਚੇਤ ਕਰਨ ਲਈ ਸਿੱਖ ਸੰਗਤਾਂ ਵੱਲੋਂ ਇਹ ਮਾਰਚ ਕੀਤਾ ਜਾ ਰਿਹਾ ਹੈ।

ਉਧਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਅਕਾਲੀ ਦਲ ਦੇ ਖ਼ਿਲਾਫ਼ ਇਕੱਠੇ ਹੋ ਕੇ ਇਨਸਾਫ਼ ਪਸੰਦ ਲੋਕਾਂ ਨੂੰ ਲੜਾਈ ਲੜਨ ਦੀ ਜ਼ਰੂਰਤ ਹੈ ਤਾਂ ਜੋ ਬਾਦਲਾਂ ਦਾ ਸਫਾਇਆ ਕੀਤਾ ਜਾ ਸਕੇ।

ABOUT THE AUTHOR

...view details