ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਬਰਗਾੜੀ ਤੋਂ ਲੈ ਕੇ ਬਾਦਲ ਪਿੰਡ ਤੱਕ ਕੱਢੇ ਰੋਸ ਮਾਰਚ ਦੇ ਆਗੂ ਆਪਸ ਵਿੱਚ ਭਿੜ ਗਏ।
ਬਾਦਲਾਂ ਦੀ ਕੋਠੀ ਘੇਰਨ ਗਏ ਬਰਗਾੜੀ ਮੋਰਚੇ ਦੇ ਆਗੂ ਆਪਸ 'ਚ ਭਿੜੇ - baljit singh daduwal
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਕੋਠੀ ਘੇਰਨ ਗਏ ਬਰਗਾੜੀ ਮੋਰਚੇ ਦੇ ਆਗੂ ਆਪਸ 'ਚ ਭਿੜੇ।
ਜ਼ਿਕਰਯੋਗ ਹੈ ਕਿ ਬਰਗਾੜੀ ਮੌਰਚੇ ਅਧੀਨ ਸਿੱਖ ਜਥੇਬੰਦੀਆਂ ਵੱਲੋਂ ਫ਼ਰੀਦਕੋਟ ਦੇ ਬਰਗਾੜੀ ਤੋਂ ਲੈ ਕੇ ਬਠਿੰਡਾ ਹੁੰਦੇ ਹੋਏ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਨਿਵਾਸ ਸਥਾਨ ਪਿੰਡ ਬਾਦਲ ਤੱਕ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਬਾਦਲਾਂ ਦੀ ਕੋਠੀ ਦੇ ਬਾਹਰ ਧਰਨਾ ਲਗਾਇਆ ਗਿਆ।
ਇਸ ਦੌਰਾਨ ਬਲਜੀਤ ਸਿੰਘ ਦਾਦੂਵਾਲ ਦੀ ਸਤਿਕਾਰ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਸਹੋਤਾ ਨਾਲ ਕਿਸੇ ਗੱਲਬਾਤ ਨੂੰ ਲੈ ਕੇ ਆਪਸ 'ਚ ਬਹਿਸ ਹੋ ਗਈ ਤੇ ਤਕਰਾਰ ਇੰਨੀ ਵਧ ਗਈ ਕਿ ਗੱਲ ਹੋਥੋ ਪਾਈ ਤੱਕ ਪੁਹੰਚ ਗਈ। ਇਸ ਤੋਂ ਬਾਅਦ ਵਿੱਚ ਮੋਰਚਾ ਦੇ ਆਗੂਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਪਰ ਸਥਿਤੀ ਕਾਫ਼ੀ ਸਮਾਂ ਤਣਾਅਪੂਰਨ ਬਣੀ ਰਹੀ।