ਬਠਿੰਡਾ: ਮਾਲਵੇ ਵਿੱਚ ਸਥਿਤ ਸਿੱਖ ਜਗਤ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਵਿਖੇ ਖਾਲਸੇ ਦੇ ਜਨਮ ਦਿਹਾੜਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋ ਬੜੀ ਸਰਧਾ ਭਾਵਨਾ ਨਾਲ ਮਨਾਈਆਂ ਜਾਦਾ ਹੈ। ਜਿਸ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ (Gurdwara Damdama Sahib) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕਰਨ ਨਾਲ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਕਤ ਹੋਣ ਲਈ ਪਹੁੰਚ ਰਹੀਆਂ ਹਨ।
ਤਖ਼ਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਵਿਖੇ ਸੰਗਤਾਂ ਸਵੇਰ ਤੋ ਹੀ ਪ੍ਰਵਿੱਤਰ ਸਰੋਵਰਾਂ ਵਿੱਚ ਇਸਨਾਨ ਕਰਕੇ ਗੁਰੂ ਘਰ ਹਾਜਰੀ ਲਵਾ ਰਹੀਆਂ ਹਨ। ਗਰਮੀ ਨੂੰ ਦੇਖਦੇ ਹੋਏ ਥਾਂ-ਥਾਂ ‘ਤੇ ਠੰਡੇ ਪਾਣੀ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਕਰਕੇ ਵਿਸਾਖੀ ਮੇਲਾ ਨਹੀ ਲੱਗ ਸਕਿਆਂ, ਪਰ ਇਸ ਵਾਰ ਵਿਸਾਖੀ ਜੋੜ ਮੇਲੇ ਵਿੱਚ ਲੱਖਾਂ ਸੰਗਤਾਂ ਦੇ ਪੁੱਜਣ ਦੀ ਉਮੀਦ ਜਿਤਾਈ ਜਾ ਰਹੀ ਹੈ।
ਇਸ ਮੌਕੇ ਦੁਕਾਨਦਾਰਾਂ ਵੱਲੋ ਵੀ ਦੁਕਾਨਾ ਸਜਾ ਦਿੱਤੀਆਂ ਗਈਆਂ ਹਨ ਅਤੇ ਸੰਗਤਾਂ ਵੀ ਜੰਮ ਕੇ ਖ੍ਰੀਦਾਰੀ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਗਿਆ ਹੈ। ਜਿੱਥੇ 12 ਤੋ 15 ਅਪ੍ਰੈਲ ਨੂੰ ਅਮ੍ਰਿੰਤ ਸੰਚਾਰ ਕਰਵਾਈਆਂ ਜਾਵੇਗਾ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਨੇ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਵਿਸਾਖੀ ਦੇ ਸੁਭ ਦਿਹਾੜੇ ਤੇ ਅਮ੍ਰਿੰਤ ਸੰਚਾਰ ਕਰਕੇ ਗੁਰੂ ਵਾਲੇ ਬਣਨ ਦਾ ਉਦੇਸ਼ ਦਿੱਤਾ ਗਿਆ।