ਬਠਿੰਡਾ: ਸਰਕਾਰੀ ਹਸਪਤਾਲ ਅੰਦਰ ਅਵਾਰਾ ਪਸ਼ੂ ਮਰੀਜ਼ਾਂ ਦੇ ਵਿਚਾਲੇ ਘੁੰਮ ਰਹੇ ਹਨ, ਕਈ ਮਰੀਜ਼ ਹੇਠਾਂ ਜ਼ਮੀਨ 'ਤੇ ਹੀ ਪਏ ਹੋਏ ਹਨ। ਇਹ ਨਜ਼ਾਰਾ ਵੇਖਿਆ ਗਿਆ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੀਆਂ ਦੀਵਾਰਾਂ ਇਸ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ ਕਿ ਇਹ ਹਸਪਤਾਲ ਨਹੀਂ, ਸਗੋ ਖੰਡਰ ਲੱਗ ਰਿਹਾ ਹੈ।
ਜਦੋਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਮਰੀਜ਼ ਨੇ ਦੱਸਿਆ ਕਿਹਾ ਕਿ ਉਹ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਹ ਜਨਵਰੀ ਤੋਂ ਆਪਣੀ ਲੱਤ ਦਾ ਇਲਾਜ ਕਰਵਾਉਣ ਲਈ ਉੱਥੇ ਆਇਆ ਹੋਇਆ ਹੈ। ਉਸ ਨੇ ਦੱਸਿਆ ਕਿ ਹੁਣ ਉਸ ਦੀ ਲੱਤ ਵਿੱਚ ਇਨਫੈਕਸ਼ਨ ਹੋਈ ਹੈ ਅਤੇ ਡਾਕਟਰ ਬਾਹਰ ਇਲਾਜ ਕਰਵਾਉਣ ਲਈ ਕਹਿ ਰਹੇ ਹਨ। ਮਰੀਜ਼ ਨੇ ਕਿਹਾ ਕਿ ਜੇਕਰ ਇਲਾਜ ਬਾਹਰੋਂ ਹੀ ਕਰਵਾਉਣਾ ਸੀ ਤਾਂ ਉਨ੍ਹਾਂ ਨੂੰ ਇੰਨਾ ਸਮਾਂ ਕਿਉਂ ਲਗਵਾਇਆ ਗਿਆ ਤੇ ਪੈਸੇ ਨਾ ਹੋਣ ਕਰਕੇ ਹੀ ਮਰੀਜ਼ ਸਰਕਾਰੀ ਹਸਪਤਾਲ ਵਿੱਚ ਆਉਂਦਾ ਹੈ ਨਹੀਂ ਤਾਂ ਪਹਿਲਾਂ ਹੀ ਬਾਹਰ ਚੱਲੇ ਜਾਂਦੇ। ਹਸਪਤਾਲ ਵਿੱਚ ਉਨ੍ਹਾਂ ਨੂੰ ਇੱਕ ਪਾਲ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਹਸਪਤਾਲ ਵਿੱਚ ਆਇਆ ਤਾਂ ਵੇਖਿਆ ਆਵਾਰਾ ਕੁੱਤੇ ਜੋ ਹਸਪਤਾਲ ਵਿਚ ਘੁੰਮ ਰਹੇ ਸਨ ਅਤੇ ਏਐਨਐਮ ਸਟਾਫ਼ ਨੂੰ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਪਾਲ ਸਿੰਘ ਨੇ ਦੱਸਿਆ ਕਿ ਅਪਾਹਜ ਹੋਣ ਦੇ ਬਾਵਜੂਦ ਕੁੱਤਿਆਂ ਨੂੰ ਭਜਾਇਆ ਗਿਆ। ਹਸਪਤਾਲਾਂ ਦਾ ਇਹੋ ਜਿਹੇ ਹਾਲ ਵੇਖ ਕੇ ਲੱਗਦਾ ਹੈ ਕਿ ਮਰੀਜ਼ ਜੇਕਰ ਇਲਾਜ ਕਰਵਾਉਣ ਸਰਕਾਰੀ ਹਸਪਤਾਲ ਜਾ ਰਿਹਾ ਹੈ ਤਾਂ ਉਸ ਦਾ ਜ਼ਖਮ ਠੀਕ ਹੋਵੇਗਾ ਜਾਂ ਹੋਰ ਵੱਧ ਜਾਵੇਗਾ, ਰੱਬ ਭਰੋਸੇ। ਜ਼ਰੂਰਤ ਹੈ ਕਿ ਇਸ ਵੱਲ ਪ੍ਰਸ਼ਾਸਨ ਪੂਰੀ ਤਰ੍ਹਾਂ ਧਿਆਨ ਦੇਵੇ।