ਬਠਿੰਡਾ :ਗੁਰੂ ਨਾਨਕ ਆਟੋ ਯੂਨੀਅਨ ਵਿੱਚ ਵੱਡੀ ਗਿਣਤੀ ਵਿੱਚ ਯੂਨੀਅਨ ਮੈਂਬਰਾਂ ਨੇ ਅੱਜ ਪੁਲਿਸ ਉੱਤੇ ਧੱਕੇਸ਼ਾਹੀ ਕਰਨ ਦੇ ਇਲਜਾਮ ਲਗਾਉਂਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਪਰਸ ਰਾਮ ਨਗਰ ਵਿਖੇ ਸਥਿਤ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਯੂਨੀਅਨ ਦੇ ਆਗੂ ਬਿੱਟੂ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨ ਘੰਟਿਆਂ ਬਾਅਦ ਇੱਕ ਗੇੜਾ ਲਗਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ ਉੱਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਠਿੰਡਾ 'ਚ ਆਟੋ ਯੂਨੀਅਨ ਦੇ ਵਰਕਰਾਂ ਨੇ ਵਿਧਾਇਕ ਦੀ ਕੋਠੀ ਮੂਹਰੇ ਕੀਤਾ ਪ੍ਰਦਰਸ਼ਨ - ਪੰਜਾਬ ਦੀਆਂ ਵੱਡੀਆਂ ਖਬਰਾਂ
ਬਠਿੰਡਾ ਆਟੋ ਯੂਨੀਅਨ ਦੇ ਵਰਕਰਾਂ ਨੇ ਵਿਧਾਇਕ ਦੀ ਕੋਠੀ ਮੂਹਰੇ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਉੱਤੇ ਧੱਕੇਸ਼ਾਹੀ ਕਰਨ ਦੇ ਇਲਜਾਮ ਲਗਾਏ ਗਏ ਹਨ।
![ਬਠਿੰਡਾ 'ਚ ਆਟੋ ਯੂਨੀਅਨ ਦੇ ਵਰਕਰਾਂ ਨੇ ਵਿਧਾਇਕ ਦੀ ਕੋਠੀ ਮੂਹਰੇ ਕੀਤਾ ਪ੍ਰਦਰਸ਼ਨ Auto union workers protested in front of the MLA residence](https://etvbharatimages.akamaized.net/etvbharat/prod-images/22-06-2023/1200-675-18820817-1087-18820817-1687440909798.jpg)
ਵਿਧਾਇਕ ਨੂੰ ਦੱਸੀ ਸੀ ਪਰੇਸ਼ਾਨੀ :ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਪਹਿਲਾਂ ਵੀ ਵਿਧਾਇਕ ਗਿੱਲ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਫਿਰ ਉਹ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਦਰਬਾਰ ਸਮੱਸਿਆ ਲੈ ਕੇ ਪਹੁੰਚੇ ਹਨ ਅਤੇ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਗੇੜੇ ਲਾਉਣ ਦੀ ਇਜਾਜ਼ਤ ਦੇਣ ਸਮੇਤ ਸਹੀ ਤਰੀਕੇ ਨਾਲ ਰੁਜ਼ਗਾਰ ਚਲਾਉਣ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
- Rupnagar News : ਚੋਰਾਂ ਦੇ ਹੌਂਸਲੇ ਬੁਲੰਦ, ਘਰ ਵਿੱਚ ਪਰਿਵਾਰ ਦੀ ਮੌਜੂਦਗੀ 'ਚ ਕੀਤੀ ਲੱਖਾਂ ਦੀ ਲੁੱਟ
- ਸੜਕ ਕਿਨਾਰੇ ਮੋਟਰਸਾਈਕਲ ਲੈਕੇ ਖੜ੍ਹੇ ਨੌਜਵਾਨ ਨੂੰ ਟਿੱਪਰ ਨੇ ਦਰੜਿਆ,ਹੋਈ ਦਰਦਨਕ ਮੌਤ
- ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦਾ ਕਹਿਰ, ਅਗੇਤੀ ਕਪਾਹ ਦੀ ਫਸਲ ਦਾ ਨੁਕਸਾਨ, ਕਿਵੇਂ ਗੁਲਾਬੀ ਸੁੰਡੀ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ, ਦੇਖੋ ਖ਼ਾਸ ਰਿਪੋਰਟ...
ਪੁਲਿਸ ਨੇ ਦਿੱਤਾ ਸਪਸ਼ਟੀਕਰਨ :ਇਸ ਮੌਕੇ ਟ੍ਰੈਫਿਕ ਇੰਚਾਰਜ ਗਰਮੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਮੇਨ ਸਰਵਜਨਕ ਥਾਵਾਂ 'ਤੇ ਆਟੋ ਯੂਨੀਅਨ ਵੱਲੋਂ ਆਪਣੇ ਤਰੀਕੇ ਨਾਲ ਨੰਬਰ ਲਾ ਕੇ ਆਟੋ ਚਲਾਏ ਜਾਂਦੇ ਹਨ, ਟ੍ਰੈਫਿਕ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਟਰੈਫਿਕ ਸਿਸਟਮ ਨੂੰ ਸਹੀ ਚਲਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਂਦੇ ਹਨ। ਇਸ ਮੌਕੇ ਵਿਧਾਇਕ ਵੱਲੋਂ ਯੂਨੀਅਨ ਦੇ ਵਫ਼ਦ ਨੂੰ ਸਮੱਸਿਆ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।