ਬਠਿੰਡਾ:ਇੱਕ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਤਾਂ ਦੂਜੇ ਪਾਸੇ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਜਾਂਦੀਆਂ ਹਨ। ਉਧਰ ਬਠਿੰਡਾ ਵਿੱਚ ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹਨਾਂ ਵੱਲੋਂ ਭੀੜਭਾੜ ਵਾਲੇ ਇਲਾਕਿਆਂ ਵਿੱਚ ਵਾਰਦਾਤ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਤਾਜ਼ਾ ਮਾਮਲਾ ਬਠਿੰਡਾ ਦੇ ਸਾਈ ਨਗਰ ਦਾ ਹੈ, ਜਿੱਥੇ ਦੁਕਾਨ 'ਤੇ ਬੈਠੇ ਪਤੀ ਪਤਨੀ ਨੂੰ ਲੁੱਟਣ ਦੀ ਨੀਅਤ ਨਾਲ ਆਏ ਤਿੰਨ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਪਤੀ ਗੰਭੀਰ ਜ਼ਖਮੀ ਹੋ ਗਿਆ, ਉਧਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। Assault with sharp weapon in Bathinda
ਸਮਾਨ ਲੈਣ ਆਏ ਨੌਜਵਾਨਾਂ ਵਲੋਂ ਲੁੱਟ ਦੀ ਕੋਸ਼ਿਸ਼: ਇਸ ਲੁੱਟ ਦੀ ਘਟਨਾ ਸਬੰਧੀ ਪੀੜਤ ਸੰਜੇ ਵਾਸੀ ਸਾਈ ਨਗਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਦਿਨੀ ਦੇਰ ਸ਼ਾਮ ਨੂੰ ਕੁਝ ਨੌਜਵਾਨ ਉਨਾਂ ਦੀ ਦੁਕਾਨ 'ਤੇ ਕਰਿਆਨੇ ਦਾ ਸਮਾਨ ਲੈਣ ਲਈ ਪਹੁੰਚੇ, ਉਸ ਸਮੇਂ ਉਨਾਂ ਦੀ ਪਤਨੀ ਦੁਕਾਨ 'ਤੇ ਇਕੱਲੀ ਸੀ। ਉਨ੍ਹਾਂ ਦੱਸਿਆ ਕਿ ਕਰੀਬ ਚਾਰ ਹਜਾਰ ਰੁਪਏ ਦਾ ਸਮਾਨ ਕਢਵਾਉਣ ਉਪਰੰਤ ਉਹਨਾਂ ਵੱਲੋਂ ਆਨਲਾਈਨ ਪੇਮੈਂਟ ਦਾ ਬਹਾਨਾ ਕੀਤਾ ਜਾਣ ਲੱਗਿਆ। ਇਸ ਦੌਰਾਨ ਉਹ ਖੁਦ ਦੁਕਾਨ 'ਤੇ ਪਹੁੰਚ ਗਏ।