ਬਠਿੰਡਾ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ (Constantly increasing criminal incidents in Punjab) ਰੁਕਣ ਦੀ ਨਾਮ ਨਹੀਂ ਲੈ ਰਹੀਆਂ। ਜਿਸ ਦੀ ਤਾਜ਼ਾ ਤਸਵੀਰ ਬਠਿੰਡਾ ਦੀ ਲੱਖੀ ਰਾਮ ਵਾਲੀ ਗਲੀ (Lakhi Ram Wali Gali of Bathinda) ਤੋਂ ਸਾਹਮਣੇ ਆਈ ਹੈ। ਜਿੱਥੇ ਹਥਿਆਰ ਬੰਦ ਨੌਜਵਾਨਾਂ ਵੱਲੋਂ ਪਹਿਲਾਂ ਇੱਕ ਘਰ ‘ਤੇ ਦਿਨ-ਦਿਹਾੜੇ ਸ਼ਰੇਆਮ ਹਮਲਾ ਕੀਤਾ ਜਾਂਦਾ ਹੈ। ਇੱਥੇ ਆਏ ਇਨ੍ਹਾਂ ਬਦਮਾਸ਼ਾ ਨੇ ਇੱਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਇੱਥੇ ਹਮਲਾ ਕੀਤਾ ਹੈ। ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ (Caught in CCTV) ਹੋ ਗਈ।
ਉਧਰ ਜਦੋਂ ਦੂਜੀ ਧਿਰ ਨੇ ਇਨ੍ਹਾਂ ਦੇ ਹਮਲੇ ਦੀ ਜਵਾਬੀ ਕਾਰਵਾਈ ਕੀਤੀ ਤਾਂ ਉਹ ਵੀ ਫਿਰ ਇਨ੍ਹਾਂ ਪਿਛੇ ਤੇਜ਼ਧਾਰ ਹਥਿਆਰ ਲੈ ਕੇ ਪੈ ਗਏ। ਜਿਸ ਦੌਰਾਨ ਪਹਿਲੀ ਪਾਰਟੀ ਦੇ ਸਾਰੇ ਨੌਜਵਾਨ ਮੌਕੇ ਤੋਂ ਭੱਜ ਗਏ, ਪਰ ਉਨ੍ਹਾਂ ਦਾ ਇੱਕ ਸਾਥੀ ਦੂਜੀ ਧਿਰ ਦੇ ਹੱਥ ਲੱਗ ਗਿਆ। ਜਿਸ ਦਾ ਦੂਜੀ ਧਿਰ ਵੱਲੋਂ ਜਮ ਕੇ ਕੁਟਾਪਾ ਚਾੜਿਆ ਗਿਆ। ਇਸ ਦੌਰਾਨ ਨੌਜਵਾਨ ਨੂੰ ਗੰਭੀਰ ਜ਼ਖ਼ਮੀ (seriously injured) ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਸਥਾਨਕ ਵਾਸੀ ਨੇ ਦੱਸਿਆ ਕਿ ਇੱਥੇ ਹਰ ਰੋਜ਼ ਦਿਨ ਦਿਹਾੜੇ ਸ਼ਰੇਆਮ ਗੁੰਡਾ ਗਰਦੀ ਦਾ ਨੰਗਾ ਨਾਚ ਇਸੇ ਤਰ੍ਹਾਂ ਹੁੰਦੇ ਹੈ। ਇਸ ਮੌਕੇ ਸਥਾਨਕ ਵਾਸੀ ਨੇ ਪੁਲਿਸ (Police) ‘ਤੇ ਇਲਜ਼ਾਮ ਲਗਾਏ ਹਨ, ਕਿ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਪੁਲਿਸ ਸਮੇਂ ਸਿਰ ਨਹੀਂ ਪਹੁੰਚੀ।