ਬਠਿੰਡਾ:ਪੰਜਾਬ ਵਿੱਚ ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਬਠਿੰਡਾ ਵਿੱਚ ਮਾਵਾ ਧੀਆਂ (Mother Daughters in Bathinda) ਅਜਿਹੇ ਘਰ ਵਿੱਚ ਰਹਿਣ ਲਈ ਮਜਬੂਰ ਹਨ ਜਿਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਖਸਤਾ ਹਾਲਤ ਕਾਰਨ ਉਨ੍ਹਾਂ ਨੂੰ ਹਰ ਸਮੇਂ ਛੱਤ ਡਿੱਗਣ ਦਾ ਖਤਰਾ (All the time the roof is in danger of falling) ਬਣਿਆ ਰਹਿੰਦਾ ਹੈ। ਉੱਥੇ ਹੀ ਘਰ ਵਿੱਚ ਕੋਈ ਮਰਦ ਨਾ ਹੋਣ ਕਾਰਨ ਮਾਵਾਂ ਧੀਆਂ ਨੂੰ ਆਪਣੇ ਘਰ ਦਾ ਗੁਜ਼ਾਰਾ ਲੋਕਾਂ ਕੋਲੋਂ ਮੰਗ ਕੇ ਲਿਆਂਦੇ ਗਏ ਆਟੇ ਨੂੰ ਵੇਚ ਕੇ ਕਰਨਾ ਪੈ ਰਿਹਾ ਹੈ ।
ਪਤੀ ਦੀ ਮੌਤ ਹੋ ਚੁੱਕੀ ਹੈ: ਆਪਣੀ ਧੀ ਨਾਲ ਰਹਿ ਰਹੇ ਕਮਲਾ ਦੇਵੀ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ (The husband has died) ਅਤੇ ਹੁਣ ਉਹ ਮਾਵਾਂ ਧੀਆਂ ਇਸ ਖਸਤਾਹਾਲ ਘਰ ਵਿੱਚ ਰਹਿ ਰਹੀਆਂ ਹਨ ਘਰ ਦਾ ਗੁਜ਼ਾਰਾ ਉਨ੍ਹਾਂ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ ਗਏ ਆਟੇ ਨੂੰ ਵੇਚ ਕੇ ਕਰਨਾ ਪੈਂਦਾ ਹੈ ਅਤੇ ਉਹਨਾਂ ਦੀ ਧੀ ਲੋਕਾਂ ਦੇ ਘਰਾਂ ਵਿਚ ਮਾਤਮ 300 ਰੁਪਏ ਪ੍ਰਤੀ ਮਹੀਨੇ ਤੇ ਸਾਫ ਸਫਾਈ ਦਾ ਕੰਮ ਕਰਦੀ ਹੈ ਉਹਨਾਂ ਦੱਸਿਆ ਕਿ ਮਕਾਨ ਦੀ ਛੱਤ ਦੀ ਹਾਲਤ ਖਸਤਾ ਹੈ ।