ਬਠਿੰਡਾ : ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਬਠਿੰਡਾ ਸ਼ਹਿਰੀ (Bathinda Urban) ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal Badal) ਵੱਲੋਂ ਫਿਰ ਤੋਂ ਸਰੂਪ ਚੰਦ ਸਿੰਗਲਾ (Saroop Chand Singla) ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਬਠਿੰਡਾ ਸ਼ਹਿਰੀ ਦੀ ਗੱਲ ਕਰੀਏ ਤਾਂ ਇੱਥੇ ਕੁੱਲ ਵਿਧਾਨ ਸਭਾ ਵੋਟ 221296 ਹੈ, ਜਿਨ੍ਹਾਂ 'ਚ ਮਰਦ ਵੋਟਰ 116067 ਹੈ ਅਤੇ ਮਹਿਲਾ ਵੋਟਰ 105222 ਅਤੇ ਟ੍ਰਾਂਸਜੈਂਡਰ ਦੀਆਂ 7 ਵੋਟਾਂ ਹਨ।
ਸਵਾਲ : ਲੋਕ ਕਿਸ ਅਧਾਰ 'ਤੇ ਸਰੂਪ ਚੰਦ ਸਿੰਗਲਾ ਨੂੰ ਪਾਉਣ ਵੋਟ ?
ਜਵਾਬ : ਸਰੂਪ ਚੰਦ ਸਿੰਗਲਾ (Saroop Chand Singla) ਦਾ ਕਹਿਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਕਾਂਗਰਸ ਸਰਕਾਰ (Congress govt ) ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਤੋਂ ਮੁੱਕਰਿਆ ਜਾ ਰਿਹਾ ਹੈ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਬਣਦੇ ਕਦਮ ਨਹੀਂ ਚੁੱਕੇ ਗਏ। ਮੀਂਹ ਦੇ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ ਤਾਂ ਬਠਿੰਡਾ ਦੀ ਭੂਗੋਲਿਕ ਸਥਿਤੀ (Geographical location of Bathinda) ਅਜਿਹੀ ਹੈ, ਇਸ ਦੇ ਤਿੰਨ ਪਾਸੇ ਰੇਲਵੇ ਲਾਈਨ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਲਈ ਇੱਥੇ ਮੋਟਰਾਂ ਦਾ ਪ੍ਰਬੰਧ ਕਰਨਾ ਅਤਿ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਸਮੇਂ ਜੋ ਪਾਣੀ ਤਿੰਨ ਘੰਟਿਆਂ ਵਿੱਚ ਨਿਕਲਦਾ ਸੀ ਉਹ ਹੁਣ ਤੱਕ ਕਈ ਘੰਟੇ ਸੜਕਾਂ ਤੇ ਖੜਾ ਰਹਿੰਦਾ ਹੈ। ਪੀਣ ਦੇ ਪਾਣੀ ਦਾ ਪ੍ਰਬੰਧ ਵੀ ਕਾਂਗਰਸ ਸਰਕਾਰ (Congress govt ) ਆਮ ਲੋਕਾਂ ਵਾਸਤੇ ਨਹੀਂ ਕਰ ਸਕੀ। ਸ਼ਹਿਰ ਵਿੱਚ ਚੰਗੀਆਂ ਬਣੀਆਂ ਹੋਈਆਂ ਸੜਕਾਂ 'ਤੇ ਟਾਈਲ ਲਗਾ-ਲਗਾ ਵੱਡਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਇਨ੍ਹਾਂ ਸਭ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਵਿੱਚ ਵਿਚਰਿਆ ਜਾਵੇਗਾ।
ਸਵਾਲ : ਤੁਹਾਨੂੰ ਕੀ ਲੱਗਦਾ ਹੈ ਕਿਹੜੇ-ਕਿਹੜੇ ਵਿਕਾਸ ਕਾਰਜ ਸ਼ਹਿਰ 'ਚ ਹੋਣੇ ਚਾਹੀਦੇ ਸਨ ?
ਜਵਾਬ : ਦੋ ਹਜਾਰ ਸੱਤ ਤੋਂ ਪਹਿਲਾਂ ਬਠਿੰਡਾ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਅਤੇ ਚੰਗੇ ਘਰਾਣੇ ਆਪਣੇ ਬੱਚੇ ਬੱਚੀਆਂ ਦਾ ਰਿਸ਼ਤਾ ਕਰਨ ਤੋਂ ਵੀ ਕਤਰਾਉਂਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਬਣਨ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਨੂੰ ਸਿੱਖਿਆ ਦੀ ਹੱਬ ਬਣਾਇਆ ਗਿਆ ਅਤੇ ਇੱਥੋਂ ਹਰ ਦਿਸ਼ਾ ਵੱਲ ਫੋਰ ਲਾਈਨ ਸੜਕ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬਠਿੰਡਾ 'ਚ ਯੂਨੀਵਰਸਿਟੀਆਂ ਲਿਆਂਦੀਆਂ ਗਈਆਂ, ਕੈਂਸਰ ਨਾਲ ਸਬੰਧਤ ਹਸਪਤਾਲ ਖੋਲ੍ਹੇ ਗਏ ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਵੇਖਦੇ ਹੋਏ, ਸ਼ਹਿਰ ਦਾ ਵਿਕਾਸ ਕੀਤਾ ਅਤੇ ਬੱਚੇ ਬਾਹਰੋਂ ਪੜ੍ਹਨ ਲਈ ਬਠਿੰਡਾ ਸ਼ਹਿਰ ਦਾ ਰੁਖ ਕਰਨ ਲੱਗੇ।
ਸਵਾਲ : ਦੋ ਹਜਾਰ ਸਤਾਰਾਂ ਤੋਂ ਬਾਅਦ ਕੀ ਸੱਤਾਧਾਰੀ ਧਿਰ ਨੇ ਬਠਿੰਡੇ ਦੇ ਵਿਕਾਸ ਵਿੱਚ ਕੋਈ ਯੋਗਦਾਨ ਪਾਇਆ ?