ਪੰਜਾਬ

punjab

ETV Bharat / state

ਤਰਨਤਾਰਨ 'ਚ ਕੋਰੋਨਾ ਨਾਲ ਨਜਿੱਠਣ ਲਈ 'ਐਂਟੀ ਕੋਰੋਨਾ ਕਮਾਂਡੋ' ਤਿਆਰ - coronavirus

ਤਰਨਤਾਰਨ ਪੁਲਿਸ ਵੱਲੋਂ ਕੋਵਿਡ-19 ਸਬੰਧੀ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ, ਜਿਸ ਟੀਮ ਦਾ ਨਾਂਅ 'ਐਂਟੀ ਕੋਰੋਨਾ ਕਮਾਂਡੋ' ਟੀਮ ਰੱਖਿਆ ਗਿਆ ਹੈ।

anti corona comando team ready for action in tarntaran
ਫ਼ੋਟੋ

By

Published : Apr 23, 2020, 7:36 PM IST

ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਕੋਵਿਡ-19 ਸਬੰਧੀ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ, ਜਿਸ ਟੀਮ ਦਾ ਨਾਂਅ 'ਐਂਟੀ ਕੋਰੋਨਾ ਕਮਾਂਡੋ' ਟੀਮ ਰੱਖਿਆ ਗਿਆ ਹੈ। ਇਸ ਟੀਮ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਹਰ ਸਥਿਤੀ ਲਈ ਤਿਆਰ ਕੀਤਾ ਗਿਆ ਹੈ।

ਇਸ ਟੀਮ ਵਿੱਚ 15 ਜਵਾਨ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਜੇ ਕੋਈ ਵਿਅਕਤੀ ਪੌਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਹ ਟੀਮ ਉਸ ਨਾਲ ਨਜਿੱਠਣ ਲਈ ਸਹੀ ਪ੍ਰੋਟੋਕਲ ਦੀ ਪਾਲਣਾ ਕਰੇਗੀ। ਇਸ ਮੌਕੇ ਐੱਸਐੱਸਪੀ ਧਰੁਵ ਦਹੀਆ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹਾ ਹਾਲੇ ਤੱਕ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਿਆ ਹੋਇਆ ਹੈ ਤੇ ਅੱਗੇ ਵੀ ਬਚਿਆ ਰਹੇਗਾ।

ਵੀਡੀਓ

ਇਹ ਟੀਮ ਜ਼ਿਲ੍ਹੇ ਭਰ ਵਿੱਚ ਕੋਰੋਨਾ ਮਹਾਂਮਾਰੀ ਉੱਤੇ ਕੰਮ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਮੌਕੇ ਕਮਾਂਡੋ ਨੇ ਦੱਸਿਆ ਉਹ ਕੋਰੋਨਾ ਜਿਹੀ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇਕਰ ਉਹ ਕਿਸੇ ਦੀ ਮਦਦ ਕਰ ਸਕਣਗੇ।

ABOUT THE AUTHOR

...view details