ਬਠਿੰਡਾ:ਮਿਲਟਰੀ ਏਰੀਏ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ 4 ਫੌਜੀ ਜਵਾਨਾਂ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਕੱਲ੍ਹ ਦੇਰ ਸ਼ਾਮ ਮਿਲਟਰੀ ਦੇ ਯੂਨਿਟ ਐਲਓਸੀ ਦਫ਼ਤਰ ਨੇੜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਮਿਲਟਰੀ ਵੱਲੋਂ ਜਦੋਂ ਇਲਾਕੇ ਦੀ ਜਾਂਚ ਕੀਤੀ ਗਈ, ਤਾਂ ਇਹ ਗੱਲ ਸਾਹਮਣੇ ਆਈ ਕਿ ਗੁਰਤੇਜਸ ਲਾਹੂਰਾਜ ਸੰਤਰੀ ਡਿਊਟੀ ਉੱਤੇ ਮੌਜੂਦ ਸੀ, ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਫੌਜੀ ਜਵਾਨਾਂ ਵੱਲੋਂ ਤੁਰੰਤ ਮਿਲਟਰੀ ਹਸਪਤਾਲ ਲਿਜਇਆ ਗਿਆ, ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਫੌਜੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਫਿਲਹਾਲ ਮ੍ਰਿਤਕ ਫੌਜੀ ਦੀ ਲਾਸ਼ ਮਿਲਟਰੀ ਹਸਪਤਾਲ ਵਿੱਚ ਪਈ ਹੈ।
ਭਾਰਤੀ ਫੌਜ ਦਾ ਬਿਆਨ:ਭਾਰਤੀ ਫੌਜ ਨੇ ਕਿਹਾ ਹੈ ਕਿ ਕੱਲ੍ਹ ਬੁੱਧਵਾਰ ਨੂੰ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀ ਲੱਗਣ ਕਾਰਨ ਇੱਕ ਜਵਾਨ ਸ਼ਹੀਦ ਹੋ ਗਿਆ। ਕਾਂਸਟੇਬਲ ਆਪਣੇ ਸਰਵਿਸ ਹਥਿਆਰ ਨਾਲ ਸੈਂਟਰੀ ਡਿਊਟੀ 'ਤੇ ਸੀ। ਕਾਂਸਟੇਬਲ ਕੋਲੋਂ ਸਿਰਫ ਇਕ ਹਥਿਆਰ ਦਾ ਖੋਲ ਅਤੇ ਕਾਰਤੂਸ ਦਾ ਇਕ ਡੱਬਾ ਮਿਲਿਆ ਹੈ। ਉਸ ਨੂੰ ਤੁਰੰਤ ਮਿਲਟਰੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।
ਭਾਰਤੀ ਫੌਜ ਮੁਤਾਬਬਕ, ਕਾਂਸਟੇਬਲ 11 ਅਪ੍ਰੈਲ ਨੂੰ ਛੁੱਟੀ ਤੋਂ ਵਾਪਸ ਆਇਆ ਸੀ। ਮਾਮਲਾ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਜਾਪਦਾ ਹੈ। ਬੀਤੇ ਦਿਨ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਵਾਪਰੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਕਤਲ, ਖੁਦਕੁਸ਼ੀ ਜਾਂ ਹਾਦਸਾ ! : ਥਾਣਾ ਕੈਂਟ ਬਠਿੰਡਾ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ ਵਿੱਚ ਬੀਤੀ ਰਾਤ ਇੱਕ ਫੌਜੀ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਉਸ ਦਾ ਸਰਵਿਸ ਹਥਿਆਰ ਅਚਾਨਕ ਚਲਣ ਕਾਰਨ ਗੋਲੀ ਚੱਲੀ ਹੈ। ਮ੍ਰਿਤਕ ਜਵਾਨ ਦੀ ਪਛਾਣ ਲਘੂ ਰਾਜ ਸ਼ੰਕਰ ਵਜੋਂ ਹੋਈ ਹੈ।