ਬਠਿੰਡਾ: ਪੰਜਾਬ ਪੁਲਿਸ ਦੇ ਥਾਣਿਆਂ ਵਿੱਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਬੀਤੇ ਦਿਨਾਂ ਵਿੱਚ ਕਾਫੀ ਸੁਰਖ਼ੀਆਂ ਵਿੱਚ ਰਿਹਾ ਜਿਸਨੂੰ ਲੈਕੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਕਾਰਵਾਈ ਤਹਿਤ ਹੀ ਹੁਣ ਪੁਲਿਸ ਵੱਲੋਂ ਲਗਾਤਾਰ ਗਿਰਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ , ਹਥਿਆਰ ਗਾਇਬ ਮਾਮਲੇ ਚ ਜਿਥੇ ਪੁਲਿਸ ਨੇ ਪਹਿਲਾਂ ਥਾਣੇ 'ਚ ਤਾਇਨਾਤ ਰਹੇ ਮੁਨਸ਼ੀ ਸੰਦੀਪ ਸਿੰਘ ਨੂੰ ਗਿਰਫਤਾਰ ਕੀਤਾ ਸੀ ਤਾਂ ਉਥੇ ਹੀ ਹੁਣ ਸਾਹਿਬ ਸਿੰਘ ਨਾਮ ਦੇ ਮੁਨਸ਼ੀ ਨੂੰ ਗਿਰਫਤਾਰ ਕੀਤਾ ਹੈ , ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੇ.ਇਲਨਚੇਲੀਅਨ, ਆਈ.ਪੀ.ਐੱਸ. ਨੇ ਦੱਸਿਆ ਕਿ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਸੰਦੀਪ ਸਿੰਘ ਹੋਈ ਤਾਂ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਏ ਇਹਨਾਂ ਖੁਲਾਸਿਆਂ ਤਹਿਤ ਸਾਹਿਬ ਸਿੰਘ ਦੀ ਗਿਰਫਤਾਰੀ ਹੋਈ ਹੈ। ਨਾਲ ਹੀ ਇਹ ਵੀ ਦੱਸਿਆ ਕਿ 13 ਗਾਇਬ ਅਸਲੀਆਂ ਵਿਚੋਂ 6 ਬਰਾਮਦ ਕਰ ਲਏ ਗਏ ਹਨ।
ਕੀ ਹੈ ਪੂਰਾ ਮਾਮਲਾ ?:ਦਰਅਸਲ ਪਿਛਲੇ ਸਾਲ ਦੇ ਅੱਧ ਵਿਚ ਜਦੋਂ ਥਾਣਾ ਦਿਆਲਪੁਰਾ ਦੇ ਅਸਲੇਖਾਨੇ ਦੀ ਚੈਕਿੰਗ ਹੋਈ ਸੀ ਤਾਂ ਥਾਣੇ ਦੇ ਰਿਕਾਰਡ ਵਿਚ ਦਰਜ ਅਸਲੇ ਦੀ ਗਿਣਤੀ ਤੋਂ ਘੱਟ ਅਸਲਾ ਅਸਲੇਖਾਨੇ ਵਿਚ ਮੌਜੂਦ ਸੀ। ਬਠਿੰਡਾ ਪੁਲਿਸ ਨੇ ਉਸ ਸਮੇਂ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਮੁਨਸ਼ੀ ਫਰਾਰ ਸੀ।ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਥਾਣਾ ਮੁੱਦਕੀ ਦੀ ਪੁਲਿਸ ਨੇ ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਉਨਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਤਾਂ ਉਸ ਵਿਚ ਖੁਲਾਸਾ ਹੋਇਆ ਕੇ ਇਸ ਕਥਿਤ ਤੌਰ 'ਤੇ ਮੁਨਸ਼ੀ ਸੰਦੀਪ ਸਿੰਘ ਤੋਂ ਖਰੀਦੇ ਗਏ ਸਨ।