ਪੰਜਾਬ

punjab

ETV Bharat / state

ਜਾਨਵਰਾਂ ਦਾ ਸ਼ੌਕ ਬਣਿਆ ਕਾਰੋਬਾਰ, ਇਹ ਬੱਗੀ  ਯਾਦ ਕਰਵਾਉਦੀਂ ਹੈ ਪੁਰਾਣਾ ਸਮਾਂ - car reminds me of old times

ਜਾਨਵਰਾਂ ਦੇ ਸ਼ੌਂਕ ਨੂੰ ਨੌਜਵਾਨ ਨੇ ਆਪਣਾ ਕਾਰੋਬਾਰ ਬਣਾਇਆ ਹੈ। ਪੁਰਾਣੇ ਸਮੇਂ ਦੀ ਤਰ੍ਹਾਂ ਉਸ ਨੇ ਇਕ ਬੱਗੀ ਤਿਆਰ ਕੀਤੀ ਹੈ। ਜਿਸ ਤਰ੍ਹਾਂ ਲਗਜ਼ਰੀ ਕਾਰਾਂ ਦੀ ਬੁਕਿੰਗ ਵਿਆਹ ਸ਼ਾਦੀਆਂ 'ਚ ਅਡਵਾਂਸ ਹੁੰਦੀ ਹੈ। ਉਸ ਤਰ੍ਹਾਂ ਹੀ ਉਸ ਦੀ ਬੱਗੀ ਦੀ ਵੀ ਲੋਕ ਅਡਵਾਂਸ ਬੁਕਿੰਗ ਹੁੰਦੀ ਹੈ। ਹਰਦੇਵ ਸਿੰਘ ਵਿਆਹ 'ਚ ਲੈ ਕੇ ਜਾਣ ਵਾਲੇ ਪਸ਼ੂਆਂ ਨੂੰ ਖੁਦ ਟਰੇਨਿੰਗ ਦਿੰਦਾ ਹੈ।

ਜਾਨਵਰਾਂ ਦਾ ਸ਼ੌਕ ਬਣਿਆ ਕਾਰੋਬਾਰ, ਇਹ ਬੱਗੀ  ਯਾਦ ਕਰਵਾਉਦੀਂ ਹੈ ਪੁਰਾਣਾ ਸਮਾਂ
ਜਾਨਵਰਾਂ ਦਾ ਸ਼ੌਕ ਬਣਿਆ ਕਾਰੋਬਾਰ, ਇਹ ਬੱਗੀ  ਯਾਦ ਕਰਵਾਉਦੀਂ ਹੈ ਪੁਰਾਣਾ ਸਮਾਂ

By

Published : May 13, 2022, 5:12 PM IST

Updated : May 13, 2022, 5:32 PM IST

ਬਠਿੰਡਾ:ਸਿਆਣੇ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਬਠਿੰਡਾ ਦੇ ਪਿੰਡ ਰਾਈਆ ਦਾ ਰਹਿਣ ਵਾਲੇ ਨੌਜਵਾਨ ਹਰਦੇਵ ਸਿੰਘ ਨੇ ਆਪਣੇ ਜਾਨਵਰਾਂ ਦੇ ਸ਼ੌਕ ਨੂੰ ਕਾਰੋਬਾਰ ਵਜੋਂ ਵਿਕਸਤ ਕਰ ਲਿਆ ਹੈ ਅਸੀਂ ਹਰਦੇਵ ਸਿੰਘ ਦੇ ਇਸ ਕਾਰੋਬਾਰ ਦੀ ਦੇਸ਼ ਵਿਦੇਸ਼ਾਂ ਤੱਕ ਧੁੰਮ ਹੈ।

ਪੁਰਾਣੇ ਸੱਭਿਆਚਾਰ ਦੀ ਤਰ੍ਹਾਂ ਤਿਆਰ ਕੀਤੀ ਬੱਗੀ :ਜਾਨਵਰਾਂ ਨੂੰ ਪਿਆਰ ਕਰਨ ਵਾਲੇ ਹਰਦੇਵ ਸਿੰਘ ਵਾਸੀ ਰਈਆ ਵੱਲੋਂ ਪੁਰਾਣੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੇ ਹੋਏ ਇਕ ਅਜਿਹੀ ਬੱਗੀਤਿਆਰ ਕੀਤੀ ਗਈ ਹੈ ਜੋ ਕਿ ਊਠ ਅਤੇ ਘੋੜੀ ਨਾਲ ਜੋੜ ਕੇ ਵਿਆਹ ਸ਼ਾਦੀਆਂ 'ਚ ਸ਼ਿਰਕਤ ਕਰਦਾ ਹੈ। ਇੱਕ ਵਾਰ ਦਾ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਸਮਾਗਮ ਦਾ ਲੈਂਦਾ ਹੈ। ਪਹਿਲਾਂ ਉਸ ਵੱਲੋਂ ਘੋੜੀ 'ਤੇ ਊਠ ਨੂੰ ਚੰਗੀ ਤਰ੍ਹਾਂ ਪੁਰਾਣੇ ਸੱਭਿਆਚਾਰ ਤਰ੍ਹਾਂ ਸ਼ਿੰਗਾਰਿਆ ਜਾਂਦਾ ਹੈ। ਜਿਨ੍ਹਾਂ 'ਚ ਊਠ ਨੂੰ ਝਾਂਜਰਾਂ ਪਾਉਣੀਆਂ ਫੁਲਕਾਰੀ ਪਾਉਣੀ ਅਤੇ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਉਣਾ ਆਦਿ ਸ਼ਾਮਲ ਹੁੰਦਾ ਹੈ। ਹਰਦੇਵ ਸਿੰਘ ਦੀ ਤਿਆਰ ਕੀਤੀ ਇਸ ਬੱਗੀ ਨੂੰ ਲੋਕ ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਐਡਵਾਂਸ ਬੁਕਿੰਗ ਦੇ ਕੇ ਬੁੱਕ ਕਰਵਾਉਂਦੇ ਹਨ।

ਜਾਨਵਰਾਂ ਦਾ ਸ਼ੌਕ ਬਣਿਆ ਕਾਰੋਬਾਰ, ਇਹ ਬੱਘੀ ਯਾਦ ਕਰਵਾਉਦੀਂ ਹੈ ਪੁਰਾਣਾ ਸਮਾਂ

ਲਗਜ਼ਰੀ ਕਾਰਾਂ ਦੀ ਤਰ੍ਹਾਂ ਵਿਆਹ ਸ਼ਾਦੀਆਂ ਲਈ ਅਡਵਾਂਸ 'ਚ ਹੁੰਦੀ ਹੈ ਬੁਕਿੰਗ:ਬਠਿੰਡਾ ਦੇ ਆਖ਼ਰੀ ਪਿੰਡ ਰਾਈਆ ਦੇ ਰਹਿਣ ਵਾਲੇ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਹ ਬੱਗੀ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਸੀ ਪਰ ਨੇੜੇ ਤੇੜੇ ਦੇ ਪਿੰਡਾਂ 'ਚ ਇਸ ਬੱਗੀਨੂੰ ਲੈ ਕੇ ਚਰਚਾ ਛਿੜਨ ਤੋਂ ਬਾਅਦ ਉਸ ਨੂੰ ਵਿਆਹ ਸ਼ਾਦੀਆਂ ਦੇ ਸਮਾਗਮਾਂ 'ਚ ਇਹ ਬੱਗੀ ਲਿਜਾਣ ਲਈ ਐਡਵਾਂਸ ਬੁਕਿੰਗ ਮਿਲਣੀਆਂ ਸ਼ੁਰੂ ਹੋਈਆਂ ਹਨ।

ਜਾਨਵਰਾਂ ਦਾ ਸ਼ੌਕ ਬਣਿਆ ਕਾਰੋਬਾਰ, ਇਹ ਬੱਘੀ ਯਾਦ ਕਰਵਾਉਦੀਂ ਹੈ ਪੁਰਾਣਾ ਸਮਾਂ

ਉਹ ਹੁਣ ਬਠਿੰਡਾ ਤੋਂ ਪਟਿਆਲਾ ਚੰਡੀਗੜ੍ਹ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੱਕ ਇਸ ਬੱਗੀਰਾਹੀਂ ਕਈ ਵਿਆਹ ਸਮਾਗਮਾਂ ਵਿੱਚ ਸ਼ਿਰਕਤ ਕਰ ਚੁੱਕਾ ਹੈ ਹਰਦੇਵ ਸਿੰਘ ਨੇ ਦੱਸਿਆ ਕਿ ਲਗਜ਼ਰੀ ਕਾਰਾਂ ਦੀ ਤਰ੍ਹਾਂ ਲੋਕ ਹੁਣ ਵਿਆਹਾਂ ਵਿੱਚ ਉਸ ਦੀ ਬੱਗੀ ਦੀ ਬੁਕਿੰਗ ਕਰਦੇ ਹਨ ਅਤੇ ਬੁਕਿੰਗ ਵਿਆਹ ਦੇ ਸੀਜ਼ਨ ਸ਼ੁਰੂ ਹੋਣ ਤੋਂ ਕਰੀਬ ਪੰਜ ਛੇ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਹੁਣ ਤੱਕ ਉਸ ਕੋਲ ਕਰੀਬ ਅੱਧੀ ਦਰਜਨ ਸਮਾਗਮਾਂ ਦੀ ਬੁਕਿੰਗ ਹੋ ਚੁੱਕੀ ਹੈ ਅਤੇ ਉਹੋ ਪ੍ਰਤੀ ਸਮਾਗਮ ਦੇ ਪੰਦਰਾਂ ਤੋਂ ਵੀਹ ਹਜ਼ਾਰ ਰੁਪਿਆ ਲੈਂਦਾ ਹੈ।

NRI ਬੱਗੀ ਦੀ ਬੁਕਿੰਗ ਕਰਦੇ ਹਨ: ਪੁਰਾਣੇ ਸੱਭਿਆਚਾਰ ਨੂੰ ਦਰਸਾਉਂਦੀ ਹਰਦੇਵ ਸਿੰਘ ਦੀ ਬੱਗੀ ਦੀ ਚਰਚਾ ਹੁਣ ਦੇਸ਼ ਵਿਦੇਸ਼ ਵਿੱਚ ਹੋਣ ਲੱਗੀ ਹੈ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਪੰਜਾਬ ਵਿਚਲੇ ਵਿਆਹ ਸਮਾਗਮਾਂ ਲਈ ਹਰਦੇਵ ਸਿੰਘ ਦੀ ਬੱਗੀ ਅਡਵਾਂਸ ਵਿੱਚ ਬੁੱਕ ਕੀਤੀ ਜਾਂਦੀ ਹੈ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਕਿ ਇਕ ਦਿਨ ਦੇ ਕਈ ਕਈ ਸਮਾਗਮ ਲਈ ਬੁਕਿੰਗ ਆ ਜਾਂਦੀ ਹੈ ਪਰ ਉਹ ਇੱਕ ਸਮੇਂ ਵਿੱਚ ਇੱਕ ਹੀ ਸਮਾਗਮ ਦਾ ਭੁਗਤਾਨ ਕਰ ਸਕਦਾ ਹੈ ਹਰਦੇਵ ਸਿੰਘ ਨੇ ਦੱਸਿਆ ਕਿ ਬੱਗੀ ਤੋਂ ਇਲਾਵਾ ਊਠ ਵੱਲੋਂ ਢੋਲ ਦੀ ਥਾਪ ਉਪਰ ਭੰਗੜਾ ਵੀ ਪਾਇਆ ਜਾਂਦਾ ਹੈ ਉਸ ਵੱਲੋਂ ਟਰੇਂਡ ਕੀਤੇ ਇਹ ਜਾਨਵਰ ਖ਼ੁਸ਼ੀ ਦੇ ਸਮਾਗਮਾਂ ਵਿੱਚ ਹੋਰ ਵਾਧਾ ਕਰਦੇ ਹਨ।

ਜਾਨਵਰਾਂ ਦਾ ਸ਼ੌਕ ਬਣਿਆ ਕਾਰੋਬਾਰ, ਇਹ ਬੱਘੀ ਯਾਦ ਕਰਵਾਉਦੀਂ ਹੈ ਪੁਰਾਣਾ ਸਮਾਂ

ਜਾਨਵਰਾਂ ਨੂੰ ਖੁਦ ਹੀ ਟ੍ਰੇਨਿੰਗ ਦਿੰਦਾ ਹੈ ਹਰਦੇਵ ਸਿੰਘ:ਹਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਜੋ ਊਠ ਬੱਗੀ ਨਾਲ ਜੋੜਿਆ ਜਾਂਦਾ ਹੈ ਜਦੋਂ ਊਠ 6 ਮਹੀਨਿਆਂ ਦਾ ਸੀ ਉਸ ਸਮੇਂ ਲੈ ਕੇ ਆਇਆ ਸੀ। ਹਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਜਾਨਵਰਾਂ ਨੂੰ ਕੀਤੇ ਜਾਂਦੇ ਪਿਆਰ ਸਤਿਕਾਰ ਸਦਕਾ ਅੱਜ ਇਹ ਊਠ ਅਤੇ ਘੋੜੀ ਉਸ ਦੀ ਹਰ ਗੱਲ ਸਮਝਦੇ ਹਨ ਅਤੇ ਮੰਨਦੇ ਹਨ ਜਿਸ ਦੇ ਚੱਲਦੇ ਉਸ ਨੂੰ ਜਿੱਥੇ ਆਪ ਦੇ ਜਾਨਵਰਾਂ ਦੇ ਸ਼ੌਂਕ ਪੁਗਾਉਣ ਦਾ ਮੌਕਾ ਮਿਲ ਰਿਹਾ ਹੈ ਉੱਥੇ ਹੀ ਇਹ ਹੁਣ ਕਾਰੋਬਾਰ ਉਸ ਨੂੰ ਆਰਥਿਕ ਤੌਰ ਤੇ ਮਦਦ ਦੇ ਰਿਹਾ ਹੈ।

ਇਹ ਵੀ ਪੜ੍ਹੋ:-ਪੁਲਵਾਮਾ 'ਚ ਅੱਤਵਾਦੀਆਂ ਵਲੋਂ ਰਾਹੁਲ ਭੱਟ ਤੋਂ ਬਾਅਦ ਇਕ ਹੋਰ ਨੂੰ ਮਾਰੀ ਗੋਲੀ

Last Updated : May 13, 2022, 5:32 PM IST

ABOUT THE AUTHOR

...view details