ਲੁਧਿਆਣਾ: ਸਮਾਜ ਵਿੱਚ ਲਗਾਤਾਰ ਵਧ ਰਹੀਆਂ ਕੁਰੀਤੀਆਂ ਨੂੰ ਵੇਖਦੇ ਹੋਏ ਸੰਸਕਾਰਾਂ ਤੋਂ ਦੂਰ ਬੱਚਿਆਂ ਨੂੰ ਮੁੜ ਸੰਸਕਾਰਾਂ ਨਾਲ ਜੋੜਨ ਲਈ ਬਠਿੰਡਾ ਦੀ ਸਮਾਜ ਸੇਵੀ ਸੰਸਥਾ (Social service organization in Bathinda) ਵੱਲੋਂ ਬਾਲ ਸੰਸਕਾਰ ਕੇਂਦਰ ਖੋਲ੍ਹਿਆ ਗਿਆ ਹੈ। ਇਸ ਕੇਂਦਰ ਵਿਚ 50 ਦੇ ਕਰੀਬ ਬੱਚੇ ਵੱਖ-ਵੱਖ ਕਲਾਸਾਂ ਨਾਲ ਸਬੰਧਤ ਹਨ ਅਤੇ ਇੰਨ੍ਹਾਂ ਬੱਚਿਆਂ ਵੱਲੋਂ ਸੰਸਕਾਰਾਂ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।
ਬੱਚਿਆਂ ਨੂੰ ਸਿੱਖਿਆ: ਜਾਣਕਾਰੀ ਦਿੰਦੇ ਹੋਏ ਅਧਿਆਪਕ ਮੀਨਕਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਬਾਲ ਸੰਸਕਾਰ ਕੇਂਦਰ ਇਸ ਲਈ ਚਲਾਇਆ ਜਾ ਰਿਹਾ ਹੈ ਇਸ ਕਿਉਂਕਿ ਬੱਚੇ ਅੱਜ ਲਗਾਤਾਰ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ (Children are educated in the center) ਹੈ।
ਬੱਚਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਸਵੇਰੇ ਉੱਠ ਕੇ ਆਪਣੇ ਤੋਂ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਰਿਸ਼ਤਿਆਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਆਪ ਤੋਂ ਵੱਡਿਆਂ ਦੇ ਮਾਣ-ਸਤਿਕਾਰ ਕਰਨ ਲਈ ਬਕੈਦਾ ਇਹਨਾਂ ਬੱਚਿਆਂ ਨੂੰ ਸੰਸਕਾਰ ਦਿੱਤੇ ਜਾ ਰਹੇ ਹਨ।