ਪੰਜਾਬ

punjab

ETV Bharat / state

ਠੰਢ ਵਿੱਚ ਬਿਮਾਰੀਆਂ ਦਾ ਵਧਿਆ ਖ਼ਤਰਾ - wether update in Punjab

ਮੌਸਮ ਬਦਲਣ ਕਾਰਨ ਮਨੁੱਖੀ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਮੌਸਮ ਵਿੱਚ ਦਿਲ ਦੇ ਰੋਗ ਦੇ ਮਰੀਜਾਂ ਨੂੰ ਆਪਣਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕੀ ਨੇ ਹਿਦਾਇਤਾਂ ਡਾਕਟਰ ਰਾਜ ਕੁਮਾਰ ਦੀਆਂ ਇਸ ਮੌਸਮ ਨੂੰ ਲੈ ਕੇ ਉਸ ਲਈ ਪੜ੍ਹੋ ਪੂਰੀ ਖ਼ਬਰ

health precautions in winter wether
ਫ਼ੋਟੋ

By

Published : Dec 13, 2019, 7:15 PM IST

ਬਠਿੰਡਾ: ਮੌਸਮ ਬਦਲਣ ਕਾਰਨ ਬਿਮਾਰੀਆਂ ਵੀ ਵੱਧ ਰਹੇ ਹਨ। ਇਸ ਠੰਡ ਦੇ ਮੌਸਮ ਵਿੱਚ ਦਿਲ ਦੇ ਰੋਗ ਦੇ ਮਰੀਜਾਂ ਨੂੰ ਆਪਣਾ ਧਿਆਣ ਰੱਖਣ ਦੀ ਬਹੁਤ ਜ਼ਿਆਦਾ ਜਰੂਰਤ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਡਾਕਟਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਕੁਝ ਅਹਿਮ ਗੱਲਾਂ ਦੱਸੀਆਂ।

ਵੇਖ ਵੀਡੀਓ
ਉਨ੍ਹਾਂ ਗੱਲਬਾਤ ਵਿੱਚ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਦਿਲ ਦਾ ਦੌਰਾ ਪੈਣ ਦੇ ਅਸਾਰ ਵੱਧ ਜਾਂਦੇ ਹਨ। ਅੱਧੀ ਰਾਤ ਨੂੰ ਜਾਂ ਫ਼ੇਰ ਤੜਕੇ ਦਿਲ ਦਾ ਦੌਰਾ ਪੈਣ ਦੇ ਅਸਾਰ ਬਹੁਤ ਹੁੰਦੇ ਹਨ ਇਸ ਲਈ ਸਮੇਂ ਸਮੇਂ 'ਤੇ ਲੋਕਾਂ ਨੂੰ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਹੀ ਸਭ ਕੁਝ ਕਰਨਾ ਚਾਹੀਦਾ ਹੈ ਆਪ ਖ਼ੁਦ ਡਾਕਟਰ ਨਹੀਂ ਬਣਨਾ ਚਾਹੀਦਾ। ਸੈਰ ਅਤੇ ਖਾਣ ਪੀਣ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਡਾਕਟਰ ਨੇ ਇਹ ਵੀ ਕਿਹਾ ਕਿ ਹਰ ਇੱਕ ਨੂੰ ਸਾਲ 'ਚ 1 ਵਾਰ ਸਾਰੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ।

ABOUT THE AUTHOR

...view details