ਪੰਜਾਬ

punjab

ETV Bharat / state

ਮਾਈਨਿੰਗ ਮਾਮਲੇ ‘ਚ ਅਕਾਲੀ ਦਲ ਵੱਲੋਂ SSP ਦਫ਼ਤਰ ਘਿਰਾਓ ਦਾ ਐਲਾਨ - Akali Dal

ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਜੁਲਾਈ ਨੂੰ ਬਠਿੰਡਾ ਵਿਖੇ ਐੱਸ.ਐੱਸ.ਪੀ. ਦਾ ਦਫ਼ਤਰ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਸਰਕਾਰ ‘ਤੇ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਕਰਨ ਦੇ ਇਲਜ਼ਾਮ ਲਾਏ ਗਏ ਹਨ।

ਮਾਈਨਿੰਗ ਮਾਮਲੇ ‘ਚ ਅਕਾਲੀ ਦਲ ਵੱਲੋਂ SSP ਦਫ਼ਤਰ ਘਿਰਾਓ ਦਾ ਐਲਾਨ
ਮਾਈਨਿੰਗ ਮਾਮਲੇ ‘ਚ ਅਕਾਲੀ ਦਲ ਵੱਲੋਂ SSP ਦਫ਼ਤਰ ਘਿਰਾਓ ਦਾ ਐਲਾਨ

By

Published : Jul 7, 2021, 10:36 PM IST

ਬਠਿੰਡਾ:ਪੰਜਾਬ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਪਿੱਛੇ ਚੱਲ ਰਹੀ ਮਾਈਨਿੰਗ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ‘ਤੇ ਜਾਂਚ ਦੇ ਆਦੇਸ਼ਾਂ ਦਿੱਤੇ ਗਏ ਸਨ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ‘ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਜੁਲਾਈ ਨੂੰ ਬਠਿੰਡਾ ਵਿਖੇ ਐੱਸ.ਐੱਸ.ਪੀ. ਦਾ ਦਫ਼ਤਰ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਸਰਕਾਰ ‘ਤੇ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਕਰਨ ਦੇ ਇਲਜ਼ਾਮ ਲਾਏ ਗਏ ਹਨ।

ਮਾਈਨਿੰਗ ਮਾਮਲੇ ‘ਚ ਅਕਾਲੀ ਦਲ ਵੱਲੋਂ SSP ਦਫ਼ਤਰ ਘਿਰਾਓ ਦਾ ਐਲਾਨ

ਉਨ੍ਹਾਂ ਨੇ ਕਿਹਾ ਕਾਂਗਰਸ ਵੱਲੋਂ ਜੋ ਠੇਕੇ ‘ਤੇ ਮਾਈਨਿੰਗ ਦੇਣ ਸੰਬੰਧੀ ਗੱਲ ਕਹੀ ਜਾ ਰਹੀ ਹੈ। ਉਸ ਦਾ ਇੱਕ ਘੁਟਾਲਾ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ, ਕਿ ਹਾਲੇ ਤੱਕ ਖੱਡਾਂ ਦੀ ਸਿਰਫ ਇੱਕ ਹੀ ਕਿਸ਼ਤ ਜਮ੍ਹਾ ਕਰਵਾਈ ਗਈ ਹੈ।

ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ, ਕਿ ਵੱਡੀ ਗਿਣਤੀ ਵਿੱਚ ਮਾਇਨਿੰਗ ਮਾਮਲੇ ਵਿੱਚ ਘੁਟਾਲੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, ਕਿ ਪੰਜਾਬ ਦੇ ਮੁੱਖ ਮੰਤਰੀ ਵੱਡੇ-ਵੱਡੇ ਮਹਿਲਾ ਵਿੱਚ ਕੁੰਭ ਦੀ ਨੀਂਦ ਸੌ ਰਹੇ ਹਨ। ਅਕਾਲੀ ਦਲ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ, ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਵਾਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।

ਇਹ ਵੀ ਪੜੋ:ਕਰੋੜਾਂ ਰੁਪਏ ਖ਼ਰਚ ਕਰ ਲੋਕਾਂ ਨੂੰ ਗੁਮਰਾਹ ਕਰ ਰਹੀ ਸਰਕਾਰ: ਅਕਾਲੀ ਦਲ

ABOUT THE AUTHOR

...view details