ਪੰਜਾਬ

punjab

ETV Bharat / state

ਕੈਨੇਡਾ 'ਚ ਗੁਰਜੋਤ ਸਿੰਘ ਦੀ ਹੱਤਿਆ ਤੋਂ ਬਾਅਦ ਲਾਸ਼ ਪਹੁੰਚੀ ਪਿੰਡ - maur mandi

ਕੈਨੇਡਾ ਦੇ ਵਿੱਚ ਗੁਰਜੋਤ ਸਿੰਘ ਦੀ ਹੱਤਿਆ ਤੋਂ ਬਾਅਦ ਲਾਸ਼ ਪਿੰਡ ਪਹੁੰਚੀ ਗਈ ਹੈ ਗੁਰਜੋਤ ਬਠਿੰਡਾ ਦੇ ਮੌੜ ਮੰਡੀ ਹਲਕੇ ਪਿੰਡ ਥੰਮਨਗੜ੍ਹ ਦਾ ਵਾਲਾ ਸੀ

maur mandi

By

Published : Jul 9, 2019, 12:01 AM IST

ਬਠਿੰਡਾ:ਕੈਨੇਡਾ ਦੇ ਬਰੈਂਪਟਨ ਦੇ ਵਿੱਚ 18 ਜੂਨ ਨੂੰ ਗੁਰਜੋਤ ਸਿੰਘ ਨਾਮ ਦੇ ਲੜਕੇ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 20 ਸਾਲ ਦੇ ਗੁਰਜੋਤ ਸਿੰਘ ਦੀ ਲਾਸ਼ ਪਿੰਡ ਪਹੁੰਚੀ ਹੈ।ਗੁਰਜੋਤ ਬਠਿੰਡਾ ਦੇ ਮੌੜ ਮੰਡੀ ਹਲਕੇ ਪਿੰਡ ਥੰਮਨਗੜ੍ਹ ਦਾ ਵਾਲਾ ਸੀ ਜਿਸ ਦੇ ਮਾਤਾ ਪਿਤਾ ਦਾ ਕਾਫੀ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ ਪਰ ਹੁਣ ਗੁਰਜੋਤ ਦੀ ਮੌਤ ਤੋਂ ਬਾਅਦ ਇਕੱਲੀ ਗੁਰਜੋਤ ਦੀ ਭੈਣ ਰਹਿ ਗਈ ਹੈ ਗੁਰਜੋਤ ਨੂੰ ਥੋੜ੍ਹੇ ਸਮੇਂ ਪਹਿਲਾਂ ਹੀ ਉਸਦੇ ਚਾਚਾ ਚਾਚੀ ਨੇ ਕੈਨੇਡਾ ਵਿੱਚ ਭੇਜਿਆ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਕਹਾਣੀ ਕੁਝ ਹੋਰ ਹੀ ਹੋਵੇਗੀ। ਸੋਚਿਆ ਹੀ ਨਹੀਂ ਸੀ ਕਿ ਗੁਰਜੋਤ ਚਿੱਟੇ ਕਫਨ ਦੇ ਵਿੱਚ ਲਪੇਟ ਕੇ ਪਿੰਡ ਪਰਤੇਗਾ।

maur mandi

ਹੁਣ ਪਿੰਡ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਹੈ ਉੱਥੇ ਹੀ ਪਰਿਵਾਰ ਦੇ ਵਿੱਚ ਗੁਰਜੋਤ ਦੀ ਯਾਦਾਂ ਵਟੋਰਦਾ ਰਿਸ਼ਤੇਦਾਰਾਂ ਦਾ ਇਕੱਠ ਨਜ਼ਰ ਆਉਂਦਾ ਹੈ।

ABOUT THE AUTHOR

...view details