ਪੰਜਾਬ

punjab

ETV Bharat / state

Bathinda Toll Plaza: ਟੋਲ ਪਲਾਜ਼ਾ 'ਤੇ ਪਰਚੀ ਨੂੰ ਲੈਕੇ ਹੋਇਆ ਹੰਗਾਮਾ, ਕਿਸਾਨ ਜਥੇਬੰਦੀਆਂ ਨੇ ਲਗਾਇਆ ਜਾਮ - ਬਠਿੰਡਾ ਧਰਨੇ ਸਬੰਧੀ ਖਬਰ

ਬਠਿੰਡਾ 'ਚ ਟੋਲ ਉੱਤੇ ਕਿਸਾਨਾਂ ਤੋਂ ਵਸੂਲੀ ਜਾਂਦੀ ਪਰਚੀ ਨੂੰ ਲੈਕੇ ਹੰਗਾਮਾ ਹੋ ਗਿਆ। ਦਰਾਅਸਰ ਕਿਸਾਨ ਜਥੇਬੰਦੀ ਦੇ ਇੱਕ ਆਗੂ ਕੋਲੋ ਜਦੋਂ ਟੋਲ ਦੀ ਪਰਚੀ ਦੇ ਪੈਸੇ ਮੰਗੇ ਗਏ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਟੋਲ ਮੁਲਾਜ਼ਮਾਂ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਹੋ ਗਈ ਤੇ ਨਤੀਜੇ ਵੱਜੋਂ ਕਿਸਾਨ ਆਗੂਆਂ ਨੇ ਟੋਲ ਉੱਤੇ ਧਰਨਾ ਲਾ ਲਿਆ।

After the dispute over the slip the farmers freed the toll plaza in Bathinda
Bathinda Toll Plaza : ਟੋਲ ਪਲਾਜ਼ਾ 'ਤੇ ਪਰਚੀ ਨੂੰ ਲੈਕੇ ਹੋਇਆ ਵਿਵਾਦ ਤਾਂ ਕਿਸਾਨ ਜਥੇਬੰਦੀਆਂ ਨੇ ਲਾ ਦਿੱਤਾ ਜਾਮ

By

Published : Aug 13, 2023, 10:51 AM IST

ਬਠਿੰਡਾ ਵਿੱਚ ਟੋਲ ਪਲਾਜ਼ਾ 'ਤੇ ਪਰਚੀ ਨੂੰ ਲੈਕੇ ਹੋਇਆ ਹੰਗਾਮਾ

ਬਠਿੰਡਾ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਠਿੰਡਾ ਦੇ ਜੀਤਾ ਟੋਲ ਪਲਾਜ਼ੇ ਉੱਤੇ ਧਰਨਾ ਲਗਾਇਆ ਗਿਆ ਤੇ ਕਿਸਾਨ ਨੇ ਟੋਲ ਬੰਦ ਕਰਕੇ ਲੋਕਾਂ ਲਈ ਮੁਫ਼ਤ ਕਰ ਦਿੱਤਾ। ਦਰਅਸਲ ਇਹ ਸਾਰਾ ਵਿਵਾਦ ਟੋਲ ਉੱਤੇ ਕਿਸਾਨਾਂ ਤੋਂ ਵਸੂਲੀ ਜਾਂਦੀ ਪਰਚੀ ਨੂੰ ਲੈਕੇ ਵਿਵਾਦ ਹੋਇਆ ਸੀ। ਦਰਾਅਸਰ ਕਿਸਾਨ ਜਥੇਬੰਦੀ ਦੇ ਇੱਕ ਆਗੂ ਕੋਲੋਂ ਜਦੋਂ ਟੋਲ ਦੀ ਪਰਚੀ ਦੇ ਪੈਸੇ ਮੰਗੇ ਗਏ ਤਾਂ ਕਿਸਾਨ ਆਗੂ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਟੋਲ ਮੁਲਾਜ਼ਮਾਂ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਹੋ ਗਈ, ਜਿਸ ਦੇ ਨਤੀਜੇ ਵੱਜੋਂ ਕਿਸਾਨ ਆਗੂਆਂ ਨੇ ਟੋਲ ਉੱਤੇ ਧਰਨਾ ਲਾ ਲਿਆ। ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਵੀ ਕਿਸਾਨ ਆਗੂਆਂ ਦੀ ਝੜਪ ਹੋ ਗਈ।

ਟੋਲ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਬਦਸਲੂਕੀ :ਇਹ ਸਾਰਾ ਹੰਗਾਮਾ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਜੀਤਾ ਟੋਲ ਪਲਾਜ਼ਾ ਉੱਤੇ ਹੋਇਆ। ਮੌਕੇ 'ਤੇ ਵੱਡੀ ਸੰਖਿਆ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋ ਆਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਜੀਤਾ ਟੋਲ ਲਾਜਾ ਮੈਨੇਜਮੈਂਟ ਅਤੇ ਬਠਿੰਡਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਰਾਣਾ ਰਣਵੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਪਿਛਲੇ ਦਿਨੀਂ ਜੀਤਾ ਟੋਲ ਪਲਾਜ਼ਾ ਦੇ ਵਰਕਰਾਂ ਵੱਲੋਂ ਪਰਚੀ ਨੂੰ ਲੈ ਕੇ ਸਾਡੀ ਜੱਥੇਬੰਦੀ ਦੇ ਆਗੂਆਂ ਨਾਲ ਬਦਸਲੂਕੀ ਕੀਤੀ ਗਈ। ਉੱਥੇ ਹੀ ਉਹਨਾਂ ਦੀ ਪੱਗ ਉਤਾਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਇੱਕ ਵਾਰ ਮੁਲਾਜ਼ਮਾਂ ਵੱਲੋਂ ਸਾਡੀ ਜਥੇਬੰਦੀ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਮੁਲਾਜ਼ਮਾਂ ਦਾ ਗੁੰਡਾਰਾਜ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਕਿਸਾਨ ਆਗੂਆਂ ਨੇ ਕਿਹਾ ਕਿ ਟੋਲ ਮੁਲਾਜ਼ਮ ਹਰ ਇੱਕ ਰਾਹਗੀਰ ਨਾਲ ਗੁੰਡਾਗਰਦੀ ਕਰਦੇ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਇਸੇ ਤਰ੍ਹਾਂ ਹੀ ਗੁੰਡਾਗਰਦੀ ਕਰਦੇ ਰਹੇ ਤਾਂ ਸਾਡੀ ਜਥੇਬੰਦੀ ਵੱਲੋਂ ਟੋਲ ਪਲਾਜ਼ਾ ਉੱਤੇ ਪੱਕਾ ਧਰਨਾ ਲਗਾ ਲਿਆ ਜਾਵੇਗਾ ਤੇ ਟੋਲ ਨੂੰ ਮੁਫ਼ਤ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜਿਹੜੇ ਮੁਲਜ਼ਮਾਂ ਨੇ ਸਾਡੇ ਆਗੂਆਂ ਨਾਲ ਮਾੜਾ ਸਲੂਕ ਕੀਤਾ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

ABOUT THE AUTHOR

...view details