ਪੰਜਾਬ

punjab

ETV Bharat / state

H3N2 Virus: ਕੋਰੋਨਾ ਤੋਂ ਬਾਅਦ ਹੁਣ H3N2 ਵਾਇਰਸ ਦਾ ਕਹਿਰ, ਅਜਿਹੇ ਲੱਛਣ ਵਿਖਾਈ ਦੇਣ ਡਾਕਟਰ ਨਾਲ ਕਰੋ ਸੰਪਰਕ - Latest Punjabi News

ਦੇਸ਼ ਹਾਲੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਿਆ ਨਹੀਂ ਸੀ ਕਿ H3N2 ਵਾਇਰਸ ਨੇ ਲੋਕਾਂ ਨੂੰ ਜਕੜ ਲਿਆ ਹੈ। ਈਐਨਟੀ ਡਾਕਟਰ ਤੋਂ ਜਾਣੋ ਇਸ ਦੇ ਲੱਛਣ, ਬਚਾਅ ਦੇ ਤਰੀਕੇ।

After Corona, H3N2 virus is now raging, know its symptoms
ਕੋਰੋਨਾ ਤੋਂ ਬਾਅਦ ਹੁਣ H3N2 ਵਾਇਰਸ ਦਾ ਕਹਿਰ, ਜਾਣੋ ਇਸ ਦੇ ਲੱਛਣ...

By

Published : Mar 15, 2023, 11:53 AM IST

ਕੋਰੋਨਾ ਤੋਂ ਬਾਅਦ ਹੁਣ H3N2 ਵਾਇਰਸ ਦਾ ਕਹਿਰ, ਜਾਣੋ ਇਸ ਦੇ ਲੱਛਣ...

ਬਠਿੰਡਾ :ਕੋਰੋਨਾ ਤੋਂ ਬਾਅਦ ਇਨ੍ਹੀਂ ਦਿਨੀਂ H3N2 ਨਾਮਕ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦੇ ਕਈ ਮਰੀਜ਼ ਹੁਣ ਤੱਕ ਸਾਹਮਣੇ ਆ ਚੁੱਕੇ ਹਨ। H3N2 ਵਾਰਿਸ ਤੋਂ ਪ੍ਰਭਾਵਤ ਵਿਅਕਤੀ ਨੂੰ ਹਰ ਸਮੇਂ ਥਕਾਵਟ ਰਹਿੰਦੀ ਹੈ ਅਤੇ ਕਈ ਕਈ ਦਿਨ ਉਸ ਨੂੰ ਬੁਖ਼ਾਰ ਨਹੀਂ ਉਤਰਦਾ, ਕਈ ਵਾਰ ਮਰੀਜ਼ ਇਸਨੂੰ ਮੌਸਮ ਦਾ ਬਦਲਾਅ ਸਮਝ ਕੇ ਸਮੇਂ ਸਿਰ ਆਪਣਾ ਇਲਾਜ ਨਹੀਂ ਕਰਵਾਉਂਦਾ, ਜੋ ਮਰੀਜ਼ ਲਈ ਘਾਤਕ ਸਿੱਧ ਹੋ ਸਕਦਾ ਹੈ। h3n2 ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਨੂੰ 5 ਤੋਂ 7 ਦਿਨ ਤੱਕ ਲਗਾਤਾਰ ਬੁਖਾਰ ਚੜ੍ਹਦਾ ਹੈ। ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।

ਵਾਇਰਸ ਮਨੁੱਖੀ ਜੀਵਨ ਲਈ ਘਾਤਕ :ਫੇਫੜਿਆਂ ਨੂੰ h3n2 ਵਾਇਰਸ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਜੇਕਰ ਕਿਸੇ ਵਿਅਕਤੀ ਵਿਚ ਅਜਿਹੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਇਹ ਵਾਇਰਸ ਮਨੁੱਖੀ ਜੀਵਨ ਲਈ ਘਾਤਕ ਵੀ ਸਿੱਧ ਹੋ ਸਕਦਾ ਹੈ। ਜਨਵਰੀ 2023 ਤੋਂ ਹੁਣ ਤੱਕ ਤੱਕ ਦੇਸ਼ ਭਰ H3n2 ਉਹ ਵਾਇਰਸ ਨਾਲ ਪ੍ਰਭਾਵਿਤ ਕਰੀਬ ਤਿੰਨ ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਜਨਵਰੀ ਵਿਚ ਇਸ ਕੇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1245 ਸੀ, ਫ਼ਰਵਰੀ ਵਿਚ 1307 ਅਤੇ ਮਾਰਚ ਵਿਚ ਇਹ ਗਿਣਤੀ 500 ਤੋਂ ਉਪਰ ਚਲੇ ਗਈ ਹੈ| ਆਮ ਤੌਰ ਤੇ ਲੋਕਾਂ ਵੱਲੋਂ ਇਸ ਨੂੰ ਫਲੂ ਦਾ ਬੁਖਾਰ ਸਮਝ ਲਿਆ ਜਾਂਦਾ ਹੈ, ਪਰ ਇਸ ਦੇ ਥੋੜ੍ਹੇ-ਥੋੜ੍ਹੇ ਲੱਛਣ ਕਰੋਨਾ ਵਾਇਰਸ ਨਾਲ ਮਿਲਦੇ ਹਨ।



ਇਹ ਵੀ ਪੜ੍ਹੋ :Lawrence Bishnoi live interview : ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਅਸਲ ਕਾਤਲਾਂ ਦੇ ਦੱਸੇ ਨਾਮ, ਜੇਲ੍ਹ ਪ੍ਰਸ਼ਾਸਨ ਨੇ ਨਕਾਰੀ ਇੰਟਰਵਿਊ ਦੇਣ ਦੀ ਗੱਲ, ਜਾਣੋ ਪੂਰਾ ਸੱਚ ਕੀ ?

H3n2 ਦੇ ਲੱਛਣ :H3n2 ਵਾਇਰਸ ਬਾਰੇ ਗੱਲਬਾਤ ਕਰਦੇ ਹੋਏ ਸਰਕਾਰੀ ਹਸਪਤਾਲ ਵਿਚ ਤਾਇਨਾਤ ਈਐੱਨਟੀ ਡਾਕਟਰ ਪ੍ਰਿਅੰਕਾ ਦਾ ਕਹਿਣਾ ਹੈ ਕਿ ਇਹ ਵਾਇਰਸ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਤੇਜ਼ੀ ਨਾਲ ਹੁੰਦਾ ਹੈ। ਇਸ ਵਾਇਰਸ ਨਾਲ ਪ੍ਰਭਾਵਤ ਵਿਅਕਤੀ ਨੂੰ ਜਿੱਥੇ ਕਈ ਕਈ ਦਿਨ ਬੁਖਾਰ ਨਹੀਂ ਉੱਤਰਦਾ, ਉੱਥੇ ਹੀ ਉਸ ਨੂੰ ਸਾਹ ਲੈਣ ਵਿੱਚ ਵੱਡੀ ਤਕਲੀਫ ਹੁੰਦੀ ਹੈ। ਜੇਕਰ ਅਜਿਹੇ ਲੱਛਣ ਕਿਸੇ ਵਿਅਕਤੀ ਵਿੱਚ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ। ਇਸ ਵਾਇਰਸ ਤੋਂ ਬਚਾਅ ਸਬੰਧੀ ਦੱਸਦਿਆਂ ਕਿਹਾ, ਕਿ ਜੇਕਰ ਇਸ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਪ੍ਰਭਾਵਿਤ ਵਿਅਕਤੀ ਨੂੰ ਤਰੰਤ ਤੰਦਰੁਸਤ ਵਿਅਕਤੀਆਂ ਤੋਂ ਦੂਰ ਕਰ ਦਿੱਤਾ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ :Moosewala Parents for Justice: ਪੁੱਤ ਦੇ ਇਨਸਾਫ਼ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਮੂਸੇਵਾਲਾ ਦੇ ਮਾਤਾ-ਪਿਤਾ

ਬਚਾਅ ਲਈ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ| ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ| ਡਾਕਟਰ ਦੀ ਸਲਾਹ ਨਾਲ ਪ੍ਰਭਾਵਿਤ ਵਿਅਕਤੀ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਡਾਕਟਰ ਤੋਂ ਸਲਾਹ ਲੈ ਕੇ ਦਵਾਈ ਲੈਂਦੇ ਰਹਿਣਾ ਚਾਹੀਦਾ ਹੈ| ਤਾਂ ਜੋ ਇਸ ਵਾਇਰਸ ਨੂੰ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਪ੍ਰਭਾਵਿਤ ਹੋਣ ਤੋਂ ਰੋਕਿਆ ਜਾ ਸਕੇ।

ABOUT THE AUTHOR

...view details