ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਮਾਲ ਰੋਡ 'ਤੇ ਵਪਾਰੀ ਆਗੂ ਹਰਜਿੰਦਰ ਸਿੰਘ ਮਾਲੀ ਦਾ ਕਤਲ ਅਣਪਛਾਤੇ ਹਮਲਾਵਰਾਂ ਨੇ ਚਿੱਟੇ ਦਿਨ ਗੋਲੀਆਂ ਮਾਰ ਕੇ ਕਰ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿੱਚ ਹੁਣ ਮੋਹਾਲੀ ਦੇ ਜ਼ੀਰਕਪੁਰ 'ਚ ਗੈਂਗਸਟਰ ਨਾਲ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਲਵਪ੍ਰੀਤ ਲਵੀ (Gangster Lovepreet Lavi arrested) ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਲਵਪ੍ਰੀਤ ਨੇ ਹੀ ਬਠਿੰਡਾ ਵਿੱਚ ਵਪਾਰੀ ਆਗੂ ਹਰਜਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ।
ਚਿੱਟੇ ਦਿਨ ਕੀਤਾ ਸੀ ਕਤਲ:ਇਸ ਮੁਕਾਬਲੇ ਵਿੱਚ ਮੁਲਜ਼ਮ ਲਵਪ੍ਰੀਤ ਲਵੀ ਤੋਂ ਇਲਾਵਾ ਦੋ ਹੋਰ ਗੈਂਗਸਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਬਠਿੰਡਾ ਵਿੱਚ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਹਰਜਿੰਦਰ ਸਿੰਘ ਮੇਲਾ ਨੂੰ ਗੋਲੀ ਮਾਰ ਦਿੱਤੀ ਸੀ ਅਤੇ (businessmanls killed due to gunshot wounds) ਗੋਲੀ ਲੱਗਣ ਕਾਰਣ ਵਪਾਰੀ ਆਗੂ ਦੀ ਮੌਤ ਹੋ ਗਈ ਸੀ। ਚਿੱਟੇ ਦਿਨ ਕੀਤੇ ਗਏ ਇਸ ਕਤਲ ਦੀ ਸੀਸੀਟੀਵੀ ਵੀਡੀਓ ਵੀ ਪੁਲਿਸ ਦੇ ਹੱਥ ਲੱਗੀ ਸੀ, ਜਿਸ ਵਿੱਚ ਪੂਰੀ ਵਾਰਦਾਤ ਵੇਖੀ ਜਾ ਸਕਦੀ ਸੀ।