ਬਠਿੰਡਾ: ਪੁਲਿਸ ਨੇ ਪਿੰਡ ਦੁੱਲੇਵਾਲ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਅੱਜ ਆਈਜੀ ਬਠਿੰਡਾ ਜ਼ੋਨ ਜਸਕਰਨ ਸਿੰਘ ਨੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਗੁਟਕਾ ਸਾਹਿਬ ਦੀ ਬੇ-ਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ - insulting Gutka Sahib
ਬਠਿੰਡਾ ਪੁਲਿਸ ਨੇ ਪਿੰਡ ਦੁੱਲੇਵਾਲ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਅੱਜ ਆਈਜੀ ਬਠਿੰਡਾ ਜ਼ੋਨ ਜਸਕਰਨ ਸਿੰਘ ਨੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
![ਗੁਟਕਾ ਸਾਹਿਬ ਦੀ ਬੇ-ਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ਫ਼ੋਟੋ](https://etvbharatimages.akamaized.net/etvbharat/prod-images/768-512-9319178-thumbnail-3x2-nd.jpg)
ਆਈਜੀ ਜਸਕਰਨ ਸਿੰਘ ਨੇ ਕਿਹਾ ਕਿ ਮੁੱਖ ਦੋਸ਼ੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦੁੱਲੇਵਾਲ ਦੇ ਤੌਰ ਉੱਤੇ ਹੋਈ ਹੈ ਜਿਸ ਨੇ ਖ਼ੁਦ ਗੁਟਕਾ ਸਾਹਿਬ ਗਲੀ ਵਿੱਚ ਖਿਲਰੇ ਹੋਣ ਦੀ ਦੋ ਮੋਟਰਸਾਈਕਲ ਸਵਾਰ ਪੁਸ਼ਪਿੰਦਰ ਸਿੰਘ ਉਰਫ਼ ਭਿੰਦਾ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਰੋਕ ਕੇ ਜਾਣਕਾਰੀ ਦਿੱਤੀ ਸੀ ਤਾਂ ਜੋ ਉਸ ਉੱਤੇ ਸ਼ੱਕ ਨਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਤਾਂ ਸਾਰੀ ਘਟਨਾ ਦਾ ਸੱਚ ਸਾਹਮਣੇ ਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ 20 ਅਕਤੂਬਰ ਨੂੰ ਚਾਰ ਵਜੇ ਗੁਰਦੁਆਰਾ ਸਾਹਿਬ ਬਾਬਾ ਮਨੀ ਸਿੰਘ ਵਿੱਚ ਜਪੁਜੀ ਸਾਹਿਬ ਦਾ ਪਾਠ ਕਰਨ ਗਿਆ ਸੀ। ਉਥੇ ਹੀ ਉਸ ਨੇ ਗੁਟਕਾ ਸਾਹਿਬ ਆਪਣੇ ਗੀਝੇ ਵਿੱਚ ਪਾ ਲਿਆ ਤੇ ਬਾਥਰੂਮ ਵਿੱਚ ਜਾ ਕੇ ਕੁਝ ਅੰਗ ਪਾੜ ਦਿੱਤੇ ਜਦੋਂ ਉਸ ਨੂੰ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਹ ਗੁਟਕਾ ਸਾਹਿਬ ਜੇਬ ਵਿੱਚ ਪਾ ਕੇ ਘਰ ਵੱਲ ਆ ਗਿਆ ਪ੍ਰੰਤੂ ਰਸਤੇ ਵਿੱਚ ਘਬਰਾ ਕੇ ਉਸ ਨੇ ਗੁਟਕਾ ਸਾਹਿਬ ਸਕੂਲ ਦੀ ਕੰਧ ਕੋਲ ਸੁੱਟ ਦਿੱਤਾ ਅਤੇ ਬੇਅਦਬੀ ਕੀਤੀ ਤਾਂ ਜੋ ਉਸ ਖ਼ਿਲਾਫ਼ ਕਿਸੇ ਦਾ ਸ਼ੱਕ ਨਾ ਜਾਵੇ ਤੇ ਖੁਦ ਹੀ ਰੌਲਾ ਪਾ ਦਿੱਤਾ ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਹਰਕਤ ਕਰਨ ਦਾ ਪਰਚਾ ਦਰਜ ਕਰ ਕੇ ਰਿਮਾਂਡ ਤੇ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।