ਬਠਿੰਡਾ:ਮਾਡਲ ਟਾਊਨ ਵਿੱਚ ਸਥਿਤ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਦਫ਼ਤਰ ਨੂੰ ਕਿਸਾਨਾਂ ਵੱਲੋਂ ਘੇਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਮਾਈਸਰ ਖਾਨੇ ਦੇ ਕਿਸਾਨ ਵੱਲੋਂ ਘਰ ਪਾਉਣ ਲਈ ਪ੍ਰਾਈਵੇਟ ਫਾਇਨਾਂਸ ਕੰਪਨੀ ਤੋਂ ਅੱਠ ਲੱਖ ਰੁਪਏ ਦਾ ਲੋਨ ਲੈਣ ਲਈ ਅਪਲਾਈ ਕੀਤਾ ਗਿਆ ਸੀ। ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਵੱਲੋਂ ਕਿਸਾਨ ਦੀ ਜ਼ਮੀਨ ਪਲੱਜ ਕਰਨ ਦੇ ਬਾਵਜੂਦ ਲੋਨ ਨਹੀਂ ਦਿੱਤਾ ਗਿਆ। ਉਲਟਾ ਉਸ ਤੋਂ ਇੱਕ ਮਹੀਨੇ ਦੀ ਕਿਸ਼ਤ ਤੱਕ ਲੈ ਲਈ ਗਈ।
ਕਿਸਾਨ ਨੂੰ ਕਰਜ਼ਾ ਦਿੱਤੇ ਬਗੈਰ ਭੇਜੀ ਗਈ ਲੋਨ ਦੀ ਕਿਸ਼ਤ, ਕਿਸਾਨ ਜਥੇਬੰਦੀ ਨੇ ਘੇਰੀ ਫਾਈਨਾਂਸ ਕੰਪਨੀ - 8 ਲੱਖ ਰੁਪਏ ਦਾ ਲੋਨ
ਬਠਿੰਡਾ ਵਿੱਚ ਮਕਾਨ ਬਣਾਉਣ ਲਈ ਜ਼ਮੀਨ ਉੱਤੇ ਕਿਸਾਨ ਨੇ 8 ਲੱਖ ਰੁਪਏ ਦਾ ਕਰਜ਼ਾ ਤਾਂ ਚੁੱਕ ਲਿਆ ਪਰ ਫਾਈਨਾਂਸ ਕੰਪਨੀ ਨੇ ਕਿਸਾਨ ਨੂੰ ਕਰਜ਼ਾ ਦਿੱਤੇ ਬਗੈਰ ਮਹੀਨਾਵਾਰ ਬਣਦੀ ਲੋਨ ਦੀ ਕਿਸ਼ਤ ਜਾਰੀ ਕਰ ਦਿੱਤੀ। ਮਾਮਲਾ ਕਿਸਾਨ ਯੂਨੀਅਨ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਨਿਜੀ ਫਾਈਨਾਂਸ ਕੰਪਨੀ ਨੂੰ ਘੇਰ ਕੇ ਪ੍ਰਦਰਸ਼ਨ ਕੀਤਾ ਗਿਆ।
ਮਕਾਨ ਦੀ ਉਸਾਰੀ ਲਈ ਲਿਆ ਗਿਆ ਲੋਨ: ਇਸ ਧੱਕੇਸ਼ਾਹੀ ਖ਼ਿਲਾਫ਼ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰਾਂ ਵੱਲੋਂ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਦਫ਼ਤਰ ਨੂੰ ਘੇਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪਿੰਡ ਮਾਇਸਰ ਖਾਨਾ ਦੇ ਰਹਿਣ ਵਾਲੇ ਕਿਸਾਨ ਗੁਰਨੈਬ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਤਨੀ ਰਾਜਵੀਰ ਕੌਰ ਦੇ ਨਾਂ ਉੱਤੇ ਪ੍ਰਾਈਵੇਟ ਫਾਈਨਾਸ ਕੰਪਨੀ ਕੋਲ ਅੱਠ ਲੱਖ ਰੁਪਏ ਦੇ ਲੋਨ ਲਈ ਅਪਲਾਈ ਕੀਤਾ ਗਿਆ ਸੀ। ਕੰਪਨੀ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਲਏ ਹੋਏ ਕਰਜ਼ੇ ਖਤਮ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਉਸ ਦੀ ਜ਼ਮੀਨ ਜਿੱਥੇ ਪਲੱਜ ਕਰ ਲਈ ਗਈ ਉੱਥੇ ਹੀ ਕਰਜ਼ੇ ਦੀ ਪਹਿਲੀ ਕਿਸ਼ਤ ਵੀ ਲੈ ਲਈ ਗਈ ਪਰ ਉਸ ਨੂੰ ਲੋਨ ਨਹੀਂ ਦਿੱਤਾ ਗਿਆ।
- Haryana Violence News: ਨੂਹ 'ਚ ਹਿੰਸਾ ਤੋਂ ਬਾਅਦ ਸ਼ਾਂਤੀ ਅਭਿਆਸ ਸ਼ੁਰੂ, ਅੱਜ ਸਾਰੀਆਂ ਪਾਰਟੀਆਂ ਦੀ ਪੰਚਾਇਤ
- ਮਹਾਰਾਸ਼ਟਰ ਦੇ ਠਾਣੇ 'ਚ ਵੱਡਾ ਹਾਦਸਾ, ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 17 ਲੋਕਾਂ ਦੀ ਮੌਤ
- Haryana Violence update: ਹਿੰਸਾ ਤੋਂ ਬਾਅਦ ਹਰਿਆਣਾ ਦੇ ਕਈ ਜ਼ਿਲ੍ਹਿਆ ਵਿੱਚ ਧਾਰਾ 144 ਲਾਗੂ, ਸਕੂਲ ਅਤੇ ਕਾਲਜ ਬੰਦ, ਐਕਸ਼ਨ ’ਚ ਪੁਲਿਸ
ਕਿਸਾਨਾਂ ਨੇ ਘੇਰਾ ਪਾਕੇ ਲਾਇਆ ਧਰਨਾ: ਪੀੜਤ ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਲਗਾਤਾਰ ਫਾਈਨਾਂਸ ਕੰਪਨੀ ਦੇ ਤਰਲੇ ਕੀਤੇ ਪਰ ਕਿਸੇ ਵੀ ਮੁਲਾਜ਼ਮ ਨੇ ਉਸ ਦੀ ਬਾਂਹ ਨਹੀਂ ਫੜ੍ਹੀ। ਉਸ ਨੇ ਕਿਹਾ ਕਿ ਮਦਦ ਕਰਨ ਦੀ ਬਜਾਏ ਹਰ ਮੁਲਾਜ਼ਮ ਨੇ ਉਸ ਤੋਂ ਪੈਸੇ ਠੱਗਣ ਦੀ ਕੋਸ਼ਿਸ ਕੀਤੀ। ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦੇਣਾ ਪੈ ਰਿਹਾ ਹੈ। ਕਿਸਾਨ ਯੂਨੀਅਨ ਦੇ ਆਗੂ ਪਰਮਿੰਦਰ ਸਿੰਘ ਗੈਰੀ ਨੇ ਕਿਹਾ ਕਿ ਪ੍ਰਾਈਵੇਟ ਫਾਈਨਾਂਸ ਕੰਪਨੀ ਵੱਲੋਂ ਕਿਸਾਨ ਨਾਲ ਸ਼ਰੇਆਮ ਧੋਖਾਧੜੀ ਕੀਤੀ ਗਈ ਹੈ। ਉਸ ਦੀ ਜ਼ਮੀਨ ਪਲੱਜ ਕਰਨ ਦੇ ਬਾਵਜੂਦ ਕਰਜ਼ਾ ਨਹੀਂ ਦਿੱਤਾ ਗਿਆ। ਉਸ ਨੂੰ ਵਾਰ-ਵਾਰ ਚੈੱਕ ਦਿਖਾ ਕੇ ਵਾਪਿਸ ਮੋੜ ਦਿੱਤਾ ਗਿਆ। ਜੇਕਰ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਵੱਲੋਂ ਕਿਸਾਨ ਗੁਰਨੈਬ ਸਿੰਘ ਦਾ ਚੈੱਕ ਨਹੀਂ ਦਿੱਤਾ ਗਿਆ ਤਾਂ ਉਹ ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।