ਪੰਜਾਬ

punjab

ETV Bharat / state

ਲਾਲ ਕਿਤਾਬ ਮਾਹਰ ਤੋਂ ਸੁਣੋ ਕਦੋਂ ਰੂਸ ਯੂਕਰੇਨ ਵਿਚਾਲੇ ਜੰਗ ਹੋਵੇਗੀ ਖਤਮ - ਰੂਸ ਯੂਕਰੇਨ ਵਿਚਾਲੇ ਜੰਗ ਹੋਵੇਗੀ ਖਤਮ

ਲਾਲ ਕਿਤਾਬ ਮਾਹਰ ਵਿਕਰਮ ਕੁਮਾਰ ਲਵਲੀ ਨੇ ਕਿਹਾ ਕਿ ਗ੍ਰਹਿ ਦਿਸ਼ਾ ਅਜਿਹੀ ਬਣੀ ਹੋਈ ਹੈ ਕਿ ਪੂਰੀ ਦੁਨੀਆ 2011 ਤੋਂ ਹੀ ਸੰਕਟ ਵਿਚ ਘਿਰੀ ਹੋਈ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਰੂਸ ਵੱਲੋਂ ਹੋਰ ਵੱਡੀ ਤਾਕਤ ਨਾਲ ਯੂਕਰੇਨ ’ਤੇ ਹਮਲਾ (Russia Ukraine war) ਕੀਤਾ ਜਾਵੇਗਾ ਅਤੇ ਇਸ ਹਮਲੇ ਕਾਰਨ ਸਾਰੀ ਦੁਨੀਆ ਪ੍ਰਭਾਵਿਤ ਹੋਵੇਗੀ।

ਰੂਸ ਯੂਕਰੇਨ ਜੰਗ ਨੂੰ ਲੈਕੇ ਲਾਲ ਕਿਤਾਬ ਮਾਹਰ ਨੇ ਦੱਸੀਆਂ ਵੱਡੀਆਂ ਗੱਲਾਂ
ਰੂਸ ਯੂਕਰੇਨ ਜੰਗ ਨੂੰ ਲੈਕੇ ਲਾਲ ਕਿਤਾਬ ਮਾਹਰ ਨੇ ਦੱਸੀਆਂ ਵੱਡੀਆਂ ਗੱਲਾਂ

By

Published : Feb 25, 2022, 5:41 PM IST

ਬਠਿੰਡਾ: ਰੂਸ ਯੂਕਰੇਨ ਜੰਗ ਦੀਆਂ ਖੌਫਨਾਕ ਤਸਵੀਰਾਂ (Russia Ukraine war) ਸਾਹਮਣੇ ਆਈਆਂ ਹਨ ਜਿੰਨ੍ਹਾਂ ਨੂੰ ਵੇਖ ਪੂਰੀ ਦੁਨੀਆ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਜੰਗ ਦੇ ਚੱਲਦੇ ਹੀ ਦੁਨੀਆ ਵਿੱਚ ਤੀਸਰੇ ਵਿਸ਼ਵ ਯੁੱਧ ਦੇ ਹਾਲਾਤ ਬਣ ਰਹੇ ਹਨ। ਤੀਸਰੇ ਵਿਸ਼ਵ ਯੁੱਧ ਦੇ ਬਣ ਰਹੇ ਹਾਲਾਤ ’ਤੇ ਲਾਲ ਕਿਤਾਬ ਮਾਹਰ ਨੇ ਕਈ ਵੱਡੀਆਂ ਗੱਲਾਂ ਕਹੀਆਂ ਹਨ।

ਲਾਲ ਕਿਤਾਬ ਮਾਹਰ ਵਿਕਰਮ ਕੁਮਾਰ ਲਵਲੀ ਨੇ ਕਿਹਾ ਕਿ ਗ੍ਰਹਿ ਦਿਸ਼ਾ ਅਜਿਹੀ ਬਣੀ ਹੋਈ ਹੈ ਕਿ ਪੂਰੀ ਦੁਨੀਆ 2011 ਤੋਂ ਹੀ ਸੰਕਟ ਵਿਚ ਘਿਰੀ ਹੋਈ ਹੈ ਕਿਉਂਕਿ ਸ਼ਨੀ, ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰ ਗਿਆ ਸੀ ਜਿਸ ਕਾਰਨ ਸਾਰੀ ਦੁਨੀਆ ’ਤੇ ਹੀ ਸੰਕਟ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਜਿਹੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਪਰ ਭਾਰਤ ਇਸ ਵਿੱਚੋਂ ਨਿਕਲਣ ਚ ਇਸ ਲਈ ਸਫਲ ਹੋਇਆ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੋਣ ਕਾਰਨ ਅਤੇ ਪੁੰਨ ਦਾਨ ਬਹੁਤ ਜ਼ਿਆਦਾ ਸੀ।

ਰੂਸ ਯੂਕਰੇਨ ਜੰਗ ਨੂੰ ਲੈਕੇ ਲਾਲ ਕਿਤਾਬ ਮਾਹਰ ਨੇ ਦੱਸੀਆਂ ਵੱਡੀਆਂ ਗੱਲਾਂ

ਪਿਛਲੇ ਦਿਨੀਂ ਪੈਦਾ ਹੋਏ ਤੀਸਰੇ ਯੁੱਧ ਦੇ ਹਾਲਾਤਾਂ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਰਾਹੂ, ਕੇਤੂ ਅਤੇ ਸ਼ਨੀ ਅਜਿਹੀ ਦਿਸ਼ਾ ਵਿੱਚ ਹਨ ਕਿ ਇਹ ਪੂਰੀ ਦੁਨੀਆ ’ਤੇ ਸੰਕਟ ਵਾਲਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜੋ ਗ੍ਰਹਿ ਦਿਸ਼ਾ ਬਣੀ ਹੋਈ ਹੈ ਇਹ ਬਹੁਤੀ ਠੀਕ ਨਹੀਂ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਰੂਸ ਵੱਲੋਂ ਹੋਰ ਵੱਡੀ ਤਾਕਤ ਨਾਲ ਯੂਕਰੇਨ ’ਤੇ ਹਮਲਾ ਕੀਤਾ ਜਾਵੇਗਾ ਅਤੇ ਇਸ ਹਮਲੇ ਕਾਰਨ ਸਾਰੀ ਦੁਨੀਆ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਰੂਸ ਯੂਕਰੇਨ ਜੰਗ ਦੇ ਚੱਲਦੇੇ ਆਰਥਿਕ ਤੌਰ ’ਤੇ ਵੱਡੇ ਨੁਕਸਾਨ ਝੱਲਣੇ ਪੈਣਗੇ।

ਬਿਕਰਮ ਕੁਮਾਰ ਲਵਲੀ ਨੇ ਕਿਹਾ ਕਿ ਖਾਣ ਪੀਣ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਵੇਗਾ ਅਤੇ ਇਸ ਦਾ ਭਾਰਤ ਦੀ ਆਰਥਿਕਤਾ ’ਤੇ ਵੱਡਾ ਅਸਰ ਵੇਖਣ ਨੂੰ ਮਿਲੇਗਾ। ਲਾਲ ਕਿਤਾਬ ਦੇ ਮਾਹਰ ਨੇ ਕਿਹਾ ਕਿ ਇਹ ਗ੍ਰਹਿ ਦਿਸ਼ਾ 2022 ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਇਸ ਦੌਰਾਨ ਹੀ ਸ਼ਨੀ ਆਪਣੇ ਮੁੜ ਘਰ ਵਾਪਸੀ ਕਰੇਗਾ ਅਤੇ ਦੁਨੀਆ ਵਿੱਚ ਉਥਲ ਪੁਥਲ ਹੋਵੇਗੀ। ਉਨ੍ਹਾਂ ਦੱਸਿਆ ਕਿ ਗ੍ਰਹਿ ਦਿਸ਼ਾ ਦੋ ਹਜਾਰ ਬਾਈ ਤੱਕ ਇਸੇ ਤਰ੍ਹਾਂ ਬਣੀ ਰਹੇਗੀ ਅਤੇ ਉਸ ਤੋਂ ਬਾਅਦ ਜਦੋਂ ਇਹ ਸ਼ਨੀ ਆਪਣੀ ਦਿਸ਼ਾ ਬਦਲੇਗਾ ਫੇਰ ਹੀ ਦੁਨੀਆ ਚ ਸ਼ਾਂਤੀ ਬਹਾਲ ਹੋ ਸਕੇਗੀ।

ਇਹ ਵੀ ਪੜ੍ਹੋ:Russia-Ukraine War: ਰੂਸ ਤੇ ਯੂਕਰੇਨ 'ਚ ਫਸੇ ਬੱਚਿਆਂ ਦੇ ਪਰਿਵਾਰਾਂ ਨੇ ਲਗਾਈ ਕੇਂਦਰ ਸਰਕਾਰ ਨੂੰ ਫਰਿਆਦ

ABOUT THE AUTHOR

...view details