ਬਾਲਿਆਂਵਾਲੀ: ਬਠਿੰਡਾ ਦੇ ਪਿੰਡ ਕੋਟਲਾ ਕੌੜਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਵਿਆਹ ਸਮਾਗਮ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਬਰਾਤੀਆਂ ਦੀ ਗੱਡੀ ਦਰਖਤ ਨਾ ਟਕਰਾ ਗਈ। ਇਸ ਹਾਦਸੇ ਵਿੱਚ 3 ਦੀ ਮੌਤ ਅਤੇ 2 ਗੰਭੀਰ ਜ਼ਖਮੀ ਹੋਏ ਹਨ।
ਬਠਿੰਡਾ ਦੇ ਪਿੰਡ ਕੋਟਲਾ ਕੌੜਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਦੀ ਮੌਤ, 2 ਜ਼ਖਮੀ - ਪਿੰਡ ਕੋਟਲਾ ਕੌੜਾ ਵਿਖੇ ਵਾਪਰਿਆ ਸੜਕ ਹਾਦਸਾ
ਬਠਿੰਡਾ ਦੇ ਪਿੰਡ ਕੋਟਲਾ ਕੌੜਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 3 ਦੀ ਮੌਤ ਅਤੇ 2 ਗੰਭੀਰ ਜ਼ਖਮੀ ਹੋਏ ਹਨ।
ਫ਼ੋਟੋ
ਮ੍ਰਿਤਕਾਂ ਦੀ ਪਛਾਣ ਬਹਾਦਰ ਸਿੰਘ (36) ਪੁੱਤਰ ਮੱਲ ਸਿੰਘ, ਜੱਗਾ ਸਿੰਘ (40) ਪੁੱਤਰ ਨਿੱਕਾ ਸਿੰਘ, ਜਸਵਿੰਦਰ ਸਿੰਘ (27) ਪੁੱਤਰ ਜਗਸੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ। ਇਹ ਪੰਜੇ ਵਿਅਕਤੀ ਕੋਟੜਾ ਕੌੜਾ ਤੋਂ ਕਰਾੜਵਾਲਾ ਵਿਖੇ ਇੱਕ ਵਿਆਹ ਸਮਾਗਮ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।