ਚੰਡੀਗੜ੍ਹ:ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕ੍ਰਾਂਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਹਨ। ਰੈਲੀ ਦੌਰਾਨ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਬਠਿੰਡਾ ਦੀ ਮੌੜ ਮੰਡੀ ਵਿੱਚ ਰਾਮਪੁਰਾ-ਤਲਵੰਡੀ ਰੋਡ ’ਤੇ ਸਥਿਤ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਇਹ ਵਿਕਾਸ ਕ੍ਰਾਂਤੀ ਰੈਲੀ ਹੋ ਰਹੀ ਹੈ।
ਇਹ ਆਮ ਰੈਲੀ ਨਹੀਂ:ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਇਹ ਕੋਈ ਆਮ ਰੈਲੀ ਨਹੀਂ ਹੈ, ਇਹ ਵਿਕਾਸ ਹੋਣ ਦੀ ਰੈਲੀ ਹੈ। ਉਹਨਾਂ ਨੇ ਕਿਹਾ ਕਿ ਇਹ ਰੈਲੀਆਂ ਪੰਜਾਬ ਵਿੱਚ ਬੰਦ ਹੋ ਗਈਆਂ ਸਨ, ਸਿਰਫ਼ ਸਿਆਸੀ ਰੈਲੀਆਂ ਹੀ ਹੁੰਦੀਆਂ ਸਨ ਤੇ ਜਾਂ ਫਿਰ ਭੋਗ ਉੱਤੇ ਇਕੱਠ ਹੁੰਦੇ ਸਨ। ਉਹਨਾਂ ਨੇ ਕਿਹਾ ਕਿ ਜੇਕਰ ਹੁਣ ਪੰਜਾਬ ਵਿੱਚ ਵਿਕਾਸ ਹੋ ਰਿਹਾ ਹੈ ਤਾਂ ਹੀ ਇਹ ਰੈਲੀਆਂ ਹੋ ਰਹੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ 4 ਤੋਂ 5 ਲੋਕ ਹੀ ਸਨ ਜਿਹਨਾਂ ਦੇ ਹੱਥ ਪੰਜਾਬ ਦੀ ਡੋਰ ਸੀ, ਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਹੀ ਲੁੱਟ ਲਿਆ।
ਮੋਦੀ ਸਰਕਾਰ ਉੱਤੇ ਨਿਸ਼ਾਨਾਂ:ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਅਸੀਂ ਤੀਰਥ ਯਾਤਰਾ ਲਈ ਰੇਲਾਂ ਬੁੱਕ ਕੀਤੀਆਂ ਸਨ ਤੇ ਪਹਿਲਾਂ ਹੀ ਪੈਸੇ ਦੇ ਦਿੱਤੇ ਸਨ, ਪਰ ਕੇਂਦਰ ਸਰਕਾਰ ਨੇ 7 ਅਤੇ 15 ਤਰੀਕ ਵਾਲੀ ਟਰੇਨ ਸਾਨੂੰ ਨਹੀਂ ਦਿੱਤੀ ਤਾਂ ਜੋ ਪੰਜਾਬ ਦੇ ਲੋਕ ਤੀਰਥ ਯਾਤਰਾ ਨਾ ਕਰ ਸਕਣ। ਉਹਨਾਂ ਨੇ ਕਿਹਾ ਕਿ ਕੇਂਦਰ ਨੇ ਮੈਨੂੰ ਰੇਲਾਂ ਨਾ ਭੇਜਣ ਸਬੰਧੀ ਮੇਲ ਭੇਜ ਦਿੱਤੀ ਜੋ ਕਿ ਮੇਲੇ ਕੋਲ ਸਬੂਤ ਦੇ ਤੋਰ ਉੱਤੇ ਪਈ ਹੈ। ਉਹਨਾਂ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਕਿਹਾ ਕਿ ਸਾਡੇ ਕੋਲ ਇੰਜਣ ਨਹੀਂ ਹੈ, ਇਸ ਲਈ ਰੇਲ ਨਹੀਂ ਦਿੱਤੀ ਜਾਵੇਗੀ।