ਬਠਿੰਡਾ :ਰਿਸ਼ਵਤ ਮਾਮਲੇ ਵਿੱਚ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਬਠਿੰਡਾ ਦੀ ਅਦਾਲਤ ਨੇ 27 ਫਰਵਰੀ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਜੱਜ ਦਲਜੀਤ ਕੌਰ ਦੀ ਅਦਾਲਤ ਵਿੱਚ ਵਿਧਾਇਕ ਨੂੰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਉੱਤੇ ਆਪਣੇ ਸਹਾਇਕ ਅਤੇ ਪੀਏ ਦੱਸੇ ਜਾਂਦੇ ਵਿਆਕਤੀ ਰਾਹੀਂਂ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਬਠਿੰਡਾ ਦੇ ਇਕ ਪਿੰਡ ਦੀ ਸਰਪੰਚ ਵਲੋਂ ਵਿਧਾਇਕ ਉੱਤੇ ਗੰਭੀਰ ਇਲਜਾਮ ਲਗਾਏ ਗਏ ਸਨ। ਦੂਜੇ ਪਾਸੇ ਲੰਬੀ ਵਿਰੋਧੀਆਂ ਵਲੋਂ ਲਗਾਤਾਰ ਸਰਕਾਰ ਨੂੰ ਇਸ ਮਾਮਲੇ ਵਿਚ ਘੇਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਪੰਜਾਬ ਵਿਜੀਲੈਂਸ ਨੇ ਬਠਿੰਡਾ ਰਿਸ਼ਵਤ ਕਾਂਡ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ ਬੀਤੇ ਦਿਨੀਂ ਇਕ ਵਿਅਕਤੀ ਨੂੰ ਵਿਜੀਲੈਂਸ ਨੇ 4 ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਆਪਣੇ ਆਪ ਨੂੰ ਵਿਧਾਇਕ ਅਮਿਤ ਰਤਨ ਦੀ ਕਰੀਬੀ ਦੱਸਦਾ ਸੀ, ਪਰ ਉਸ ਸਮੇਂ ਵਿਧਾਇਕ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਗਿਆ ਸੀ। ਹਾਲਾਂਕਿ ਇਸ ਸਬੰਧੀ ਸ਼ਿਕਾਇਤ ਕਰਤਾ ਵੱਲੋਂ ਵਿਜੀਲੈਂਸ ਨੂੰ ਐੱਫਆਈਆਰ ਦਰਜ ਕਰਵਾ ਕੇ ਇਕ ਆਡੀਓ ਕਲਿਪ ਦਿੱਤੀ ਗਈ ਸੀ, ਜਿਸ ਵਿਚ ਰਿਸ਼ਮ ਗਰਗ ਵੱਲੋਂ ਕਿਹਾ ਜਾ ਰਿਹਾ ਹੈ ਕਿ 4 ਲੱਖ ਰੁਪਏ ਵਿਧਾਇਕ ਕੋਲ ਪਹੁੰਚਾਉਣਾ ਹੈ ਤੇ ਪਹਿਲੀ ਕਿਸ਼ਤ ਉਸ ਸਮੇਂ ਰਿਸ਼ਮ ਗਰਗ ਵੱਲੋਂ ਪਿੰਡ ਖੁੱਡਾ ਦੀ ਮਹਿਲਾ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਕੋਲੋਂ ਵਸੂਲੀ ਗਈ ਸੀ।