ਬਠਿੰਡਾ: ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਕਾਲਰਸ਼ਿਪ ਘੁਟਾਲੇ ਤੇ ਘੇਰਿਆ ਜਾ ਰਿਹਾ ਹੈ, ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਮੰਗਲਵਾਰ ਨੂੂੰ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕੀਤੀ ਗਈ ਹੈ।
ਸਕਾਲਰਸ਼ਿਪ ਘੁਟਾਲੇ ਖ਼ਿਲਾਫ਼ 'ਆਪ' ਨੇ ਕੀਤੀ ਭੁੱਖ ਹੜਤਾਲ - ਸਕਾਲਰਸ਼ਿਪ ਦਾ ਘੁਟਾਲਾ
ਆਮ ਆਦਮੀ ਪਾਰਟੀ ਨੇ ਸਕਾਲਰਸ਼ਿਪ ਘੁਟਾਲੇ ਖ਼ਿਲਾਫ਼ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤਗੀ ਦੀ ਮੰਗ ਸਬੰਧੀ ਭੁੱਖ ਹੜਤਾਲ ਕੀਤੀ।
ਸਕਾਲਰਸ਼ਿਪ ਘੁਟਾਲੇ ਖ਼ਿਲਾਫ਼ ਆਪ ਨੇ ਕੀਤੀ ਭੁੱਖ ਹੜਤਾਲ
ਇਸ ਸਮੇਂ ਭੁੱਖ ਹੜਤਾਲ ਤੇ ਬੈਠੇ ਆਮ ਆਦਮੀ ਪਾਰਟੀ ਦੇ ਨਵਦੀਪ ਸਿੰਘ ਜੀਦਾ ਨੇ ਕਿਹਾ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦੋ ਲੱਖ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਘੁਟਾਲਾ ਕੀਤਾ ਗਿਆ ਹੈ। ਜਿਸ ਤੋਂ ਸਾਫ ਜ਼ਾਹਿਰ ਹੈ, ਕਿ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਹੁਣ ਧੁੰਦਲਾ ਹੋ ਗਿਆ ਹੈ। ਜਿਸ ਲਈ ਸਿੱਧੇ ਤੌਰ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜ਼ਿੰਮੇਵਾਰ ਹੈ। ਉਨ੍ਹਾਂ ਨੇ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ:-ਫ਼ਤਿਹ ਕਿੱਟ ਘੁਟਾਲਾ: ਅਕਾਲੀ ਬਸਪਾ ਪ੍ਰਦਰਸ਼ਨ, ਸੁਖਬੀਰ ਬਾਦਲ ਹਿਰਾਸਤ 'ਚ