ਪੰਜਾਬ

punjab

ETV Bharat / state

ਦਿੱਲੀ ਦੀ ਜਿੱਤ 'ਤੇ ਪੰਜਾਬ ਇਕਾਈ ਬਾਗੋਬਾਗ, ਸੂਬੇ ਭਰ 'ਚ ਜਸ਼ਨ - ਦਿੱਲੀ ਚ ਆਮ ਆਦਮੀ ਪਾਰਟੀ ਦੀ ਜਿੱਤ

ਦਿੱਲੀ 'ਚ ਆਮ ਆਦਮੀ ਪਾਰਟੀ ਦੀ ਲਗਾਤਾਰ ਤੀਜੀ ਸ਼ਾਨਦਾਰ ਜਿੱਤ ਤੋਂ ਬਾਅਦ ਪਾਰਟੀ ਦੀ ਪੰਜਾਬ ਇਕਾਈ ਨੇ ਖੂਬ ਜਸ਼ਨ ਮਨਾਇਆ। ਸੂਬੇ ਭਰ 'ਚ ਵਰਕਰਾਂ ਨੇ ਨੱਚ-ਗਾ ਕੇ ਤੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

celebration
celebration

By

Published : Feb 11, 2020, 9:47 PM IST

ਚੰਡੀਗੜ੍ਹ: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਤੋਂ ਬਾਅਦ ਦਿੱਲੀ 'ਚ ਤਾਂ ਜਸ਼ਨ ਦਾ ਮਾਹੌਲ ਹੈ ਹੀ ਪਰ ਪਾਰਟੀ ਦੀ ਪੰਜਾਬ ਇਕਾਈ ਵੀ ਬਾਗੋਬਾਗ ਹੋਈ ਫਿਰਦੀ ਹੈ। ਸੂਬੇ ਭਰ 'ਚ ਆਮ ਆਦਮੀ ਪਾਰਟੀ ਨੇ ਜਸ਼ਨ ਮਨਾਇਆ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਡੀਜੇ ਤੇ ਢੋਲ ਵਜਾ ਕੇ ਭੰਗੜੇ ਪਾਏ। ਸ਼ਹਿਰਾਂ-ਪਿੰਡਾਂ 'ਚ ਲੱਡੂ ਵੰਡੇ। ਇਥੋਂ ਤੱਕ ਕਿ ਕੁੱਝ ਸ਼ਹਿਰਾਂ ਜਿਵੇਂ ਕਿ ਮਾਨਸਾ 'ਚ ਆਮ ਆਦਮੀ ਪਾਰਟੀ ਵਰਕਰਾਂ ਨੇ ਮੰਗਲਵਾਰ ਨੂੰ ਹੀ ਹੋਲੀ ਮਨਾ ਲਈ। ਇਹ ਵੀ ਖ਼ੁਸ਼ੀ ਜ਼ਾਹਰ ਕਰਨ ਦਾ ਇੱਕ ਤਰੀਕਾ ਸੀ।

ਹੁਸ਼ਿਆਰਪੁਰ ਤੇ ਫਾਜ਼ਿਲਕਾ 'ਚ ਜਸ਼ਨ

ਹਾਲਾਂਕਿ ਜਿਸ ਵੀ ਸੁੂਬੇ 'ਚ ਆਮ ਆਦਮੀ ਪਾਰਟੀ ਥੋੜ੍ਹੀ ਸਰਗਰਮ ਹੈ, ਉਥੇ ਪਾਰਟੀ ਵਰਕਰਾਂ ਨੇ ਜਸ਼ਨ ਮਨਾਇਆ ਪਰ ਪੰਜਾਬ ਦੇ ਵਰਕਰਾਂ ਤੇ ਆਗੂਆਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ ਕਿਉਂਕਿ ਦਿੱਲੀ ਦੀ ਜਿੱਤ ਨਾਲ ਉਨ੍ਹਾਂ ਦੀਆਂ ਪੰਜਾਬ ਲਈ ਵੀ ਉਮੀਦਾਂ ਵੱਧ ਗਈਆਂ ਹਨ। ਪੰਜਾਬ 'ਚ ਆਮ ਆਦਮੀ ਪਾਰਟੀ ਵਿਰੋਧ ਧਿਰ ਹੈ ਤੇ ਆਮ ਆਦਮੀ ਪਾਰਟੀ ਦਾ ਇਕਲੌਤਾ ਸਾਂਸਦ ਵੀ ਪੰਜਾਬ ਨੇ ਹੀ ਦਿੱਤਾ ਹੈ। ਇਸ ਕਾਰਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਿੱਲੀ ਦੀ ਜਿੱਤ ਤੋਂ ਬਾਅਦ ਸੱਤਵੇਂ ਆਸਮਾਨ 'ਤੇ ਹੈ।

ਬਠਿੰਡਾ ਤੇ ਜਲੰਧਰ 'ਚ ਜਸ਼ਨ
ਸੰਗਰੂਰ ਤੇ ਮਾਨਸਾ 'ਚ ਜਿੱਤ ਦਾ ਜਸ਼ਨ

ABOUT THE AUTHOR

...view details