ਪੰਜਾਬ

punjab

ETV Bharat / state

ਵਜ਼ੀਫ਼ਾ ਘੁਟਾਲਾ: ਆਮ ਆਦਮੀ ਪਾਰਟੀ ਨੇ ਭੁੱਖ ਹੜਤਾਲ ਕੀਤੀ ਖਤਮ

ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜਦੋ ਤੱਕ ਪਿਛੜੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਰਾਸ਼ੀ ਜਾਰੀ ਨਹੀਂ ਹੋਵੇਗੀ ਉਸ ਸਮੇਂ ਤੱਕ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ।

ਵਜ਼ੀਫ਼ਾ ਘੁਟਾਲਾ: ਆਪ ਨੇ ਭੁੱਖ ਹੜਤਾਲ ਕੀਤੀ ਖਤਮ
ਵਜ਼ੀਫ਼ਾ ਘੁਟਾਲੇ ਦੇ ਵਿਰੁੱਧ ਕੀਤੀ ਭੁੱਖ ਹੜਤਾਲ ਆਪ ਨੇ ਕੀਤੀ ਖਤਮ

By

Published : Jun 19, 2021, 8:24 PM IST

ਬਠਿੰਡਾ: ਜ਼ਿਲ੍ਹੇ ’ਚ ਵਜੀਫੇ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਡੀਸੀ ਦਫਤਰ ਦੇ ਸਾਹਮਣੇ 7 ਦਿਨਾਂ ਦੀ ਹੜਤਾਲ ਰੱਖੀ ਗਈ ਸੀ। ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਡੀਸੀ ਦਫਤਰ ਤੋਂ ਲੈ ਕੇ ਹਨੂੰਮਾਨ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ।

ਵਜ਼ੀਫ਼ਾ ਘੁਟਾਲਾ: ਆਪ ਨੇ ਭੁੱਖ ਹੜਤਾਲ ਕੀਤੀ ਖਤਮ

ਇਸ ਦੌਰਾਨ ਦਿਹਾਤੀ ਵਿਧਾਇਕਾ ਰੁਪਿੰਦਰ ਰੂਬੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਵੱਲੋਂ 7 ਦਿਨਾਂ ਦੀ ਭੁੱਖ ਹੜਤਾਲ ਕੀਤੀ ਗਈ ਸੀ ਜਿਸ ਦੇ ਚੱਲਦਿਆ ਸਰਕਾਰ ਵੱਲੋਂ 40 ਫੀਸਦ ਵਜੀਫਾ ਦੇਣ ਦੀ ਹਾਮੀ ਭਰੀ ਗਈ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਲੱਡੂ ਵੰਡੇ ਗਏ। ਨਾਲ ਹੀ ਵਿਦਿਆਰਥੀਆੰ ਦੇ ਵਜ਼ੀਫੇ ਨੂੰ ਲੈ ਕੇ ਡੀਸੀ ਦਫਤਰ ਤੋਂ ਲੈ ਕੇ ਹਨੂੰਮਾਨ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ। ਰੁਪਿੰਦਰ ਰੂਬੀ ਦਾ ਕਹਿਣਾ ਹੈ ਕਿ ਹਮੇਸ਼ਾਂ ਹੀ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਲਈ ਲੜਦੀ ਆਈ ਹੈ ਅਤੇ ਅੱਗੇ ਵੀ ਲੜਦੀ ਰਹੇਗੀ।

ਇਸ ਤੋਂ ਇਲਾਵਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜਦੋ ਤੱਕ ਪਿਛੜੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਰਾਸ਼ੀ ਜਾਰੀ ਨਹੀਂ ਹੋਵੇਗੀ ਉਸ ਸਮੇਂ ਤੱਕ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਹਰ ਥਾਂ ਇਨ੍ਹਾਂ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਵੀ ਲੜੇਗੀ।

ਇਹ ਵੀ ਪੜੋ: Scholarship Scam: ETV BHARAT ਦੇ ਸਵਾਲ ਤੋਂ ਭੱਜੇ AAP ਆਗੂ ਰਾਘਵ ਚੱਢਾ

ABOUT THE AUTHOR

...view details