ਪੰਜਾਬ

punjab

ETV Bharat / state

ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੀ ਯੋਜਨਾ ਉੱਠਣ ਲੱਗੇ ਸਵਾਲ - ਆਮ ਆਦਮੀ ਪਾਰਟੀ

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਚ 500 ਦੇ ਕਰੀਬ ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਇਹ ਕਲੀਨਿਕ ਹੁਣ ਸਵਾਲਾਂ ਦੇ ਘੇਰੇ 'ਚ ਆ ਗਿਆ ਹਨ। ਜਿਸ ਤੋਂ ਬਾਅਦ ਇਹ ਤੱਕ ਕਿਹਾ ਜਾ ਰਿਹਾ ਹੈ ਕਿ ਇੰਨ੍ਹਾਂ ਕਲੀਨਿਕਾਂ ਨੂੰ ਖੋਲ੍ਹਣ ਦੀ ਕੋਈ ਜ਼ਰੂਰਤ ਨਹੀਂ ਹੈ।

ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੀ ਯੋਜਨਾ ਉੱਠਣ ਲੱਗੇ ਸਵਾਲ
ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੀ ਯੋਜਨਾ ਉੱਠਣ ਲੱਗੇ ਸਵਾਲ

By

Published : Jun 30, 2023, 4:51 PM IST

ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੀ ਯੋਜਨਾ ਉੱਠਣ ਲੱਗੇ ਸਵਾਲ

ਬਠਿੰਡਾ:ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕ ਖੋਲਣ ਦੀ ਗਰੰਟੀ ਦਿੱਤੀ ਗਈ ਸੀ । ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਚ 500 ਦੇ ਕਰੀਬ ਆਮ ਆਦਮੀ ਕਲੀਨਿਕ ਖੋਲੇ ਗਏ । ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਜਿੱਥੇ ਵੱਡੀ ਪੱਧਰ 'ਤੇ ਡਾਕਟਰ ਅਤੇ ਸਟਾਫ ਦੀ ਭਰਤੀ ਕੀਤੀ ਗਈ ਉਥੇ ਹੀ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਇਨਸੈਂਟੀਵ ਵੀ ਆਮ ਆਦਮੀ ਪਾਰਟੀ ਦੇ ਕਲੀਨਿਕ ਨੂੰ ਦਿੱਤਾ ਜਾਂਦਾ ਹੈ । ਪਰ ਹੁਣ ਅਪ੍ਰੈਲ ਤੋਂ ਬਾਅਦ ਆਮ ਆਦਮੀ ਕਲੀਨਿਕ ਵਿਚ ਕੰਮ ਕਰ ਰਹੇ ਸਟਾਫ ਨੂੰ ਤਨਖ਼ਾਹ ਨਹੀਂ ਮਿਲੀ ਸਿਰਫ਼ ਉੱਥੇ ਤਾਇਨਾਤ ਡਾਕਟਰਾਂ ਨੂੰ ਹੀ ਤਨਖ਼ਾਹ ਮਿਲ ਰਹੀ ਹੈ ।

ਸਿਹਤ ਸਹੂਲਤਾਂ ਦੇ ਦਾਵਿਆਂ ਤੇ ਸਵਾਲ:ਹੁਣ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦੇ ਦਆਵਿਆਂ 'ਤੇ ਸਵਾਲ ਉੱਠਣ ਲੱਗੇ ਹਨ । ਹੁਣ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚਲੀਆਂ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ 'ਚ ਤਬਦੀਲ ਕਰਨ ਲਈ ਯੋਜਨਾ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਹ ਸਵਾਲ ਉਠਾਉਂਦੇ ਪੰਜਾਬ ਸੁਬਾਰਡੀਨੇਟ ਸਰਵਿਸ ਵਿਗਿਆਨ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਖੋਲੇ ਜਾ ਰਹੇ ਆਮ ਆਦਮੀ ਕਲੀਨਿਕ ਦੇ ਪਹਿਲਾਂ ਅਰਥ ਸਮਝਣ ਦੀ ਲੋੜ ਕਿਉਂਕਿ ਕਲੀਨਿਕ ਦਾ ਅਰਥ ਸਿਰਫ ਮੁੱਢਲੀ ਸਹਾਇਤਾ ਦੇਣਾ ਹੈ ਜੇਕਰ ਸਰਕਾਰ ਵੱਲੋਂ ਪਿੰਡਾਂ ਵਿਚਲੀਆਂ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ਵਿਚ ਤਬਦੀਲ ਕੀਤਾ ਜਾਂਦਾ ਹੈ ਤਾਂ ਸਿਹਤ ਵਿਭਾਗ ਦੀਆਂ ਵੱਡੀ ਪੱਧਰ ਤੇ ਅਸਾਮੀਆਂ ਖ਼ਤਮ ਹੋ ਜਾਣਗੀਆਂ ਕਿਉਂਕਿ ਪੇਂਡੂ ਡਿਸਪੈਂਸਰੀਆਂ ਵਿਚ 10 ਤੋਂ 15 ਲੋਕਾਂ ਦਾ ਸਟਾਫ ਤਾਇਨਾਤ ਹੁੰਦਾ ਹੈ ਜਿਨ੍ਹਾਂ ਵਿੱਚ ਸਫ਼ਾਈ ਕਰਮਚਾਰੀ, ਫਾਰਮਸਿਸਟ ਦੇ ਡਾਕਟਰ 24 ਘੰਟੇ 7 ਦਿਨ ਆਪਣੀਆਂ ਡਿਊਟੀਆਂ ਦਿੰਦੇ ਹਨ । ਉੱਥੇ ਹੀ ਆਮ ਆਦਮੀ ਕਲੀਨਿਕ ਵਿੱਚ ਮਾਤਰ ਤਿੰਨ ਲੋਕਾਂ ਦਾ ਸਟਾਫ ਤਾਇਨਾਤ ਹੁੰਦਾ ਹੈ ਜੋ ਕਿ ਸਿਰਫ਼ ਦਿਨ ਸਮੇਂ ਆਪਣੀਆਂ ਸੇਵਾਵਾਂ ਦਿੰਦਾ ਹੈ ।

ਪਿੰਡਾਂ ਦੇ ਲੋਕਾਂ ਨੂੰ ਵੱਡੀ ਸਮੱਸਿਆ: ਪੇਂਡੂ ਡਿਸਪੈਂਸਰੀਆਂਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਸ ਦੀ ਸਭ ਤੋਂ ਵੱਡੀ ਸਮੱਸਿਆ ਪਿੰਡਾਂ ਦੇ ਲੋਕਾਂ ਨੂੰ ਹੀ ਹੋਣੀ ਹੈ ਕਿਉਂਕਿ ਪੇਂਡੂ ਡਿਸਪੈਂਸਰੀਆਂਵਿਚ ਮਰੀਜ਼ ਦਾ ਇਲਾਜ ਤੱਕ ਸੰਭਵ ਸੀ ਪਰ ਆਮ ਆਦਮੀ ਕਲੀਨਿਕ ਵਿਚ ਤੈਨਾਤ ਸਟਾਫ ਪ੍ਰਤੀ ਮਰੀਜ਼ ਇਨਸੈਂਟਿਵ ਮਿਲਣ ਇਸ ਲਈ ਉਹਨਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਹੋਵੇਗੀ ਕਿ ਉਹ ਵੱਧ ਤੋਂ ਵੱਧ ਮਰੀਜ਼ ਦੇਖਣ ਨਾ ਕਿ ਇਲਾਜ ਕਰਵਾਉਣ ਵਾਲੇ ਮਰੀਜ਼ ਬਿਮਾਰੀ ਤੇ ਖੋਜ ਕਰਨ ।ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕ ਵਿਚ ਤਾਇਨਾਤ ਕੀਤੇ ਗਏ ਸਟਾਫ ਪਹਿਲਾਂ ਹੀ ਸ਼ਰਤਾਂ ਤਹਿ ਕੀਤੀਆਂ ਗਈਆਂ ਹਨ ਜਿਸ ਦਾ ਅਸਰ ਭਵਿੱਖ ਵਿੱਚ ਦੇਖਣ ਨੂੰ ਮਿਲੇਗਾ। ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕਾਂ ਕਾਰਨ ਪੰਜਾਬ ਵਿਚ ਵੱਡੀ ਪੱਧਰ 'ਤੇ ਸਿਹਤ ਵਿਭਾਗ ਦੀਆਂ ਅਸਾਮੀਆਂ ਖ਼ਤਮ ਹੋ ਜਾਣਗੀਆਂ । ਆਮ ਆਦਮੀ ਕਲੀਨਿਕ ਵਿੱਚ ਪਹਿਲਾਂ ਤੋਂ ਤੈਨਾਤ ਸਟਾਫ ਨੂੰ ਤਨਖਾਹ ਨਾ ਮਿਲਣਾ ਮੰਦਭਾਗਾ ਹੈ । ਸਰਕਾਰ ਵੱਲੋਂ ਆਪਣੇ ਆਮਦਨ ਦੇ ਸਰੋਤ ਵਿਭਾਗਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਜਿਸ ਕਾਰਨ ਤਨਖਾਹਾਂ ਦਾ ਬੋਝ ਖ਼ਜ਼ਾਨੇ 'ਤੇੇ ਲਗਾਤਾਰ ਵੱਧਦਾ ਜਾ ਰਿਹਾ ਹੈ ਸੋ ਸਰਕਾਰ ਨੂੰ ਪਿੰਡਾਂ ਦੀਆਂ ਪੇਂਡੂ ਡਿਸਪੈਂਸਰੀਆਂਨੂੰ ਆਮ ਆਦਮੀ ਕਲੀਨਿਕ ਵਿਚ ਤਬਦੀਲ ਨਹੀਂ ਕਰਨਾ ਚਾਹੀਦਾ।

ABOUT THE AUTHOR

...view details